NZ vs WI 2nd Test : ਨਿਕੋਲਸ ਦੇ ਅਜੇਤੂ ਸੈਂਕੜੇ ਨਾਲ ਨਿਊਜ਼ੀਲੈਂਡ ਚੰਗੀ ਸਥਿਤੀ ''ਚ

12/12/2020 1:56:54 AM

ਵੇਲਿੰਗਟਨ– ਹੈਨਰੀ ਨਿਕੋਲਸ ਦੀ ਅਜੇਤੂ 117 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਨਿਊਜ਼ੀਲੈਂਡ ਨੇ ਵੈਸਟਇੰਡੀਜ਼ ਵਿਰੁੱਧ ਜਾਰੀ ਦੂਜੇ ਤੇ ਆਖਰੀ ਟੈਸਟ ਮੁਕਾਬਲੇ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਦਿਨ ਦੀ ਖੇਡ ਖਤਮ ਹੋਣ ਤਕ 84 ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ 'ਤੇ 294 ਦੌੜਾਂ ਬਣਾ ਲਈਆਂ।


ਵੈਸਟਇੰਡੀਜ਼ ਦੇ ਕਪਤਾਨ ਜੈਸਨ ਹੋਲਡਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ, ਜਿਹੜਾ ਮੈਚ ਦੀ ਸ਼ੁਰੂਆਤ ਵਿਚ ਸਹੀ ਸਾਬਤ ਹੁੰਦਾ ਵੀ ਦਿਸ ਰਿਹਾ ਸੀ ਪਰ ਨਿਕੋਲਸ ਦੀ ਪਾਰੀ ਨੇ ਵੈਸਟਇੰਡੀਜ਼ ਦੀਆਂ ਉਮੀਦਾਂ ਨੂੰ ਝਟਕਾ ਦੇ ਦਿੱਤਾ।


ਵੈਸਟਇੰਡੀਜ਼ ਦੇ ਗੇਂਦਬਾਜ਼ਾਂ ਨੇ ਹਾਲਾਂਕਿ ਸ਼ੁਰੂ ਵਿਚ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੂੰ ਫੜੀ ਰੱਖਿਆ ਪਰ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਦੀ ਜਗ੍ਹਾ ਟੀਮ ਵਿਚ ਖੇਡ ਰਹੇ ਵਿਲ ਯੰਗ ਤੇ ਨਿਕੋਲਸ ਵਿਚਾਲੇ ਚੌਥੀ ਵਿਕਟ ਲਈ ਹੋਈ 70 ਦੌੜਾਂ ਦੀ ਸਾਂਝੇਦਾਰੀ ਨੇ ਟੀਮ ਨੂੰ ਸੰਕਟ ਵਿਚੋਂ ਕੱਢ ਕੇ ਚੰਗੀ ਸਥਿਤੀ ਵਿਚ ਪੁਹੰਚਾ ਦਿੱਤਾ। ਯੰਗ ਨੇ ਟੀਮ ਲਈ 43 ਦੌੜਾਂ ਦੀ ਪਾਰੀ ਖੇਡੀ।


ਨੋਟ- ਨਿਕੋਲਸ ਦੇ ਅਜੇਤੂ ਸੈਂਕੜੇ ਨਾਲ ਨਿਊਜ਼ੀਲੈਂਡ ਚੰਗੀ ਸਥਿਤੀ 'ਚ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।

Gurdeep Singh

This news is Content Editor Gurdeep Singh