ਨਿਊਜ਼ੀਲੈਂਡ ਦੇ ਕ੍ਰਿਕਟਰਾਂ ਨੇ ਲਿੰਕਨ 'ਚ ਟੀਮ ਅਭਿਆਸ ਕੀਤਾ ਸ਼ੁਰੂ

07/13/2020 11:16:05 PM

ਵੇਲਿੰਗਟਨ – ਨਿਊਜ਼ੀਲੈਂਡ ਦੇ ਚੋਟੀ ਦੇ ਕ੍ਰਿਕਟਰਾਂ ਨੇ ਕੋਵਿਡ-19 ਮਹਾਮਾਰੀ ਦੇ ਕਾਰਣ ਲੰਬੀ ਬ੍ਰੇਕ ਤੋਂ ਦੇ ਆਰਾਮ ਤੋਂ ਬਾਅਦ ਸੋਮਵਾਰ ਤੋਂ ਲਿੰਕਨ ਵਿਚ ਹਾਈ ਪ੍ਰਫਾਰਮੈਂਸ ਸੈਂਟਰ ਵਿਚ ਟੀਮ ਅਭਿਆਸ ਸ਼ੁਰੂ ਕਰ ਦਿੱਤਾ ਹੈ। ਨਿਊਜ਼ੀਲੈਂਡ ਕ੍ਰਿਕਟ (ਐੱਨ. ਜੈੱਡ. ਸੀ.) ਨੇ ਸੋਮਵਾਰ ਨੂੰ ਜਾਰੀ ਬਿਆਨ ਵਿਚ ਕਿਹਾ ਕਿ ਕੁੱਲ 6 ਰਾਸ਼ਟਰੀ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ। ਕੋਰੋਨਾ ਵਾਇਰਸ ਦੇ ਕਾਰਣ ਨਿਊਜ਼ੀਲੈਂਡ ਵਿਚ ਮਾਰਚ ਤੋਂ ਹੀ ਕ੍ਰਿਕਟ ਗਤੀਵਿਧੀਆਂ ਠੱਪ ਸਨ।


ਐੱਨ. ਜੈੱਡ. ਸੀ. ਨੇ ਕਿਹਾ,''ਨਿਊਜ਼ੀਲੈਂਡ ਦੇ ਚੋਟੀ ਦੇ ਪੁਰਸ਼ ਤੇ ਮਹਿਲਾ ਕ੍ਰਿਕਟਰ ਇਸ ਹਫਤੇ ਲਿੰਕਨ ਸਥਿਤ ਹਾਈ ਪ੍ਰਫਾਰਮੈਂਸ ਸੈਂਟਰ ਵਿਚ ਟੀਮ ਅਭਿਆਸ ਕਰਨਗੇ। ਸਰਦੀਆਂ ਦੇ ਆਗਾਮੀ ਮਹੀਨਿਆਂ ਵਿਚ ਆਯੋਜਿਤ ਕੀਤੇ ਜਾਣ ਵਾਲੇ 6 ਰਾਸ਼ਟਰੀ ਕੈਂਪਾਂ ਵਿਚ ਇਹ ਪਹਿਲਾ ਕੈਂਪ ਹੋਵੇਗਾ।'' ਜਿਨ੍ਹਾਂ ਪੁਰਸ਼ ਖਿਡਾਰੀਆਂ ਨੇ ਸੋਮਵਾਰ ਨੂੰ ਅਭਿਆਸ ਵਿਚ ਹਿੱਸਾ ਲਿਆ, ਉਨ੍ਹਾਂ ਵਿਚ ਟਾਮ ਲਾਥਮ, ਹੈਨਰੀ ਨਿਕੋਲਸ, ਮੈਟ ਹੈਨਰੀ ਤੇ ਡੇਰਿਲ ਮਿਸ਼ੇਲ ਸ਼ਾਮਲ ਹਨ। ਕਪਤਾਨ ਕੇਨ ਵਿਲੀਅਮਸਨ ਅਗਲੇ ਹਫਤੇ ਮਾਊਂਟ ਮਾਨਗਾਨੂਈ ਵਿਚ ਸ਼ੁਰੂ ਹੋਣ ਵਾਲੇ ਕੈਂਪ ਵਿਚ ਹਿੱਸਾ ਲਵੇਗਾ। ਨਿਊਜ਼ੀਲੈਂਡ ਉਨ੍ਹਾਂ ਦੇਸ਼ਾਂ ਵਿਚ ਸ਼ਾਮਲ ਹੈ, ਜਿਹੜੇ ਕੋਰੋਨਾ ਵਾਇਰਸ ਤੋਂ ਬਹੁਤ ਘੱਟ ਪ੍ਰਭਾਵਿਤ ਹਨ। ਉਥੇ 1500 ਦੇ ਕਰੀਬ ਹੀ ਮਾਮਲੇ ਸਾਹਮਣੇ ਆਈ, ਜਿਨ੍ਹਾਂ ਵਿਚੋਂ 1400 ਤੋਂ ਵੱਧ ਠੀਕ ਹੋ ਚੁੱਕੇ ਹਨ। ਅਜੇ ਤਕ ਕੋਵਿਡ-19 ਦੇ ਕਾਰਣ ਸਿਰਫ 22 ਲੋਕਾਂ ਦੀ ਮੌਤ ਹੋਈ ਹੈ।

Gurdeep Singh

This news is Content Editor Gurdeep Singh