ਬੰਗਲਾਦੇਸ਼ ਵਿਰੁੱਧ ਸੀਰੀਜ਼ ਤੋਂ ਪਹਿਲਾਂ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਨਿਊਜ਼ੀਲੈਂਡ ਦਾ ਕ੍ਰਿਕਟਰ

08/24/2021 7:59:21 PM

ਨਵੀਂ ਦਿੱਲੀ- ਨਿਊਜ਼ੀਲੈਂਡ ਦੇ ਬੱਲੇਬਾਜ਼ ਫਿਨ ਐਲਨ ਨੇ ਬੰਗਲਾਦੇਸ਼ ਸੀਰੀਜ਼ ਤੋਂ ਪਹਿਲਾਂ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ। ਨਿਊਜ਼ੀਲੈਂਡ ਦੇ ਕ੍ਰਿਕਟਰ ਫਿਨ ਐਲਨ ਨੇ ਆਗਾਮੀ ਟੀ-20 ਇੰਟਰਨੈਸ਼ਨਲ ਸੀਰੀਜ਼ ਦੇ ਲਈ ਬੰਗਲਾਦੇਸ਼ ਆਉਣ 'ਤੇ ਕੋਵਿਡ-19 ਪਾਜ਼ੇਟਿਵ ਪਾਏ ਗਏ। ਉਨ੍ਹਾਂ ਨੇ 'ਦਿ ਹੰਡ੍ਰੇਡ' ਦੇ ਉਦਘਾਟਨ ਐਡੀਸ਼ਨ ਵਿਚ ਹਿੱਸਾ ਲੈਣ ਤੋਂ ਬਾਅਦ ਯੂ.ਕੇ. ਤੋਂ ਯਾਤਰਾ ਕੀਤੀ, ਜਿੱਥੇ ਉਨ੍ਹਾਂ ਨੇ ਬਰਮਿੰਘਮ ਫੀਨਿਕਸ ਦੇ ਲਈ ਖੇਡਿਆ। ਯੂ. ਕੇ. ਤੋਂ ਢਾਕਾ ਪਹੁੰਚਣ ਦੇ 48 ਘੰਟਿਆਂ ਬਾਅਦ ਉਸਦੀ ਰਿਪੋਰਟ ਪਾਜ਼ੇਟਿਵ ਆਈ ਹੈ। ਫਿਲਹਾਲ ਉਹ ਟੀਮ ਹੋਟਲ ਵਿਚ ਕੁਆਰੰਟਾਈਨ ਵਿਚ ਹਨ ਅਤੇ ਇਹ ਵੀ ਦੱਸਿਆ ਗਿਆ ਹੈ ਕਿ ਕ੍ਰਿਕਟਰ ਵਿਚ ਥੋੜੇ ਲੱਛਣ ਦਿਖ ਰਹੇ ਹਨ। 

ਇਹ ਖ਼ਬਰ ਪੜ੍ਹੋ- ਆਸਟਰੇਲੀਆ ਦੌਰੇ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਐਲਾਨ


ਬੰਗਲਾਦੇਸ਼ ਕ੍ਰਿਕਟ ਦੇ ਮੁੱਖ ਮੈਡੀਕਲ ਸਲਾਹਕਾਰ ਫਿਲਹਾਲ ਉਸਦਾ ਇਲਾਜ ਕਰ ਰਹੇ ਹਨ ਅਤੇ ਨਿਊਜ਼ੀਲੈਂਡ ਕ੍ਰਿਕਟ ਦੇ ਮੁੱਖ ਮੈਡੀਕਲ ਅਧਿਕਾਰੀ ਦੇ ਸੰਪਰਕ 'ਚ ਵੀ ਹੈ। ਕੀਵੀ ਟੀਮ ਨੇ ਬੰਗਲਾਦੇਸ਼ ਦੇ ਵਿਰੁੱਧ ਆਗਾਮੀ ਪੰਜ ਮੈਚਾਂ ਦੀ ਟੀ-20 ਇੰਟਰਨੈਸ਼ਨਲ ਸੀਰੀਜ਼ ਦੇ ਲਈ ਇਕ ਦੂਸਰੀ ਸਟ੍ਰਿੰਗ ਟੀਮ ਦਾ ਨਾਂ ਦਿੱਤਾ, ਜਿਸ 'ਚ ਪਹਿਲੀ ਪਸੰਦ ਖਿਡਾਰੀ ਆਈ. ਪੀ. ਐੱਲ. ਦੇ ਦੂਜੇ ਪੜਾਅ ਵਿਚ ਸ਼ਾਮਲ ਹਨ। ਢਾਕਾ ਵਿਚ ਖੇਡੇ ਜਾਣ ਵਾਲੇ ਸਾਰੇ ਮੈਚਾਂ ਦੇ ਨਾਲ ਸੀਰੀਜ਼ ਇਕ ਸਤੰਬਰ ਤੋਂ ਸ਼ੁਰੂ ਹੋਣ ਵਾਲੀ ਹੈ। ਫਿਨ ਐਲਨ ਦੇ ਬਦਲਣ ਦੇ ਨਾਮ 'ਤੇ ਫੈਸਲਾ ਲਿਆ ਜਾਣਾ ਬਾਕੀ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh