ਭਾਰਤ-ਏ ਵਿਰੁੱਧ ਨਿਊਜ਼ੀਲੈਂਡ-ਏ ਮਜ਼ਬੂਤ ਸਥਿਤੀ ''ਚ

02/01/2020 1:16:20 AM

ਕ੍ਰਾਈਸਟਚਰਚ- ਡੇਨ ਕਲੀਵੇਰ ਦੇ ਅਜੇਤੂ ਸੈਂਕੜੇ ਦੀ ਬਦੌਲਤ ਨਿਊਜ਼ੀਲੈਂਡ-ਏ ਨੇ ਭਾਰਤ-ਏ ਵਿਰੁੱਧ ਪਹਿਲੇ ਗੈਰ-ਅਧਿਕਾਰਤ ਟੈਸਟ ਦੇ ਦੂਜੇ ਦਿਨ ਪਹਿਲੀ ਪਾਰੀ ਵਿਚ 5 ਵਿਕਟਾਂ 'ਤੇ 385 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਵਿਲ ਯੰਗ ਨੇ 54 ਦੌੜਾਂ ਦੀ ਪਾਰੀ ਖੇਡੀ। ਮੇਜ਼ਬਾਨ ਟੀਮ ਨੇ 3 ਵਿਕਟਾਂ ਜਲਦੀ ਗੁਆਈਆਂ ਪਰ ਕਲੀਵੇਰ ਨੇ 194 ਗੇਂਦਾਂ ਵਿਚ 111 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਸੰਕਟ 'ਚੋਂ ਕੱਢਿਆ। ਮਾਰਕ ਚੈਪਮੈਨ ਨੇ 187 ਗੇਂਦਾਂ ਵਿਚ 85 ਦੌੜਾਂ ਦੀ ਪਾਰੀ ਖੇਡੀ। ਦੋਵਾਂ ਨੇ 209 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ। ਕਲੀਵੇਰ ਨੇ ਆਪਣੀ ਪਾਰੀ ਵਿਚ 16 ਤੇ ਚੈਪਮੈਨ ਨੇ 8 ਚੌਕੇ ਲਾਏ। ਸਟੰਪਸ ਦੇ ਸਮੇਂ ਦੋਵੇਂ ਕ੍ਰੀਜ਼ 'ਤੇ ਸਨ। ਨਿਊਜ਼ੀਲੈਂਡ-ਏ ਕੋਲ 169 ਦੌੜਾਂ ਦੀ ਬੜ੍ਹਤ ਹੈ।  ਭਾਰਤ-ਏ ਨੇ ਪਹਿਲੀ ਪਾਰੀ ਵਿਚ 216 ਦੌੜਾਂ ਬਣਾਈਆਂ ਸਨ। ਆਪਣੇ ਕੱਲ ਦੇ ਸਕੋਰ 2 ਵਿਕਟਾਂ 'ਤੇ 105 ਦੌੜਾਂ ਤੋਂ ਖੇਡਦੇ ਹੋਏ ਯੰਗ ਤੇ ਏਜਾਜ਼ ਪਟੇਲ (38) ਨੇ 66 ਦੌੜਾਂ ਜੋੜੀਆਂ। ਯੰਗ ਨੂੰ 49ਵੇਂ ਓਵਰ ਵਿਚ ਸੰਦੀਪ ਵਾਰੀਅਰ ਨੇ ਪੈਵੇਲੀਅਨ ਭੇਜਿਆ।

Gurdeep Singh

This news is Content Editor Gurdeep Singh