ਵਿਸ਼ਵ ਕੱਪ ਲਈ ਬੰਗਲਾਦੇਸ਼ੀ ਟੀਮ ''ਚ ਜਾਏਦ ਨਵਾਂ ਚਿਹਰਾ

04/16/2019 4:26:09 PM

ਸਪੋਰਟਸ ਡੈਸਕ— ਬੰਗਲਾਦੇਸ਼ ਨੇ ਕ੍ਰਿਕਟ ਵਿਸ਼ਵ ਕੱਪ ਲਈ ਚੁਣੀ ਗਈ 15 ਮੈਂਮਬਰੀ ਟੀਮ 'ਚ ਨੌਜਵਾਨ ਤੇਜ਼ ਗੇਂਦਬਾਜ਼ ਅਬੁ ਜਾਏਦ ਨੂੰ ਜਗ੍ਹਾ ਦਿੱਤੀ ਹੈ। 25ਵਰ੍ਹੇ ਦੇ ਜਾਏਦ ਨੇ ਪਿਛਲੇ ਸਾਲ ਟੈਸਟ ਟੀਮ 'ਚ ਡੈਬਿਊ ਕੀਤਾ ਤੇ ਬੰਗਲਾਦੇਸ਼ ਲਈ ਤਿੰਨ ਟੀ20 ਮੈਚ ਵੀ ਖੇਡ ਚੁੱਕੇ ਹਨ ਪਰ ਅਜੇ ਤੱਕ ਵਨ-ਡੇ ਕ੍ਰਿਕਟ ਨਹੀਂ ਖੇਡਿਆ ਹੈ। ਆਖਰੀ ਵਾਰ ਸਿਤੰਬਰ 'ਚ ਏਸ਼ੀਆਈ ਕੱਪ 'ਚ ਬੰਗਲਾਦੇਸ਼ ਲਈ ਖੇਡਣ ਵਾਲੇ ਬੱਲੇਬਾਜ਼ ਮੁਸੱਦਕ ਹੁਸੈਨ ਦੀ ਵਿਸ਼ਵ ਕੱਪ ਟੀਮ 'ਚ ਵਾਪਸੀ ਹੋਈ ਹੈ।ਮਸ਼ਰਫੇ ਮੁਰਤਜਾ (ਕਪਤਾਨ), ਤਮੀਮ ਇਕਬਾਲ, ਮਹਿਮੂਦੁੱਲ੍ਹਾ, ਮੁਸ਼ਫਿਕੁਰ ਰਹੀਮ, ਸ਼ਾਕਿਬ ਅਲ ਹਸਨ (ਉਪ ਕਪਤਾਨ), ਸੌਮਯਾ ਸਰਕਾਰ, ਲਿਟਨ ਦਾਸ, ਸੱਬੀਰ ਰਹਿਮਾਨ, ਮੇਹਰੀਨ ਹਸਨ, ਮੁਹੰਮਦ ਮਿਥੁਨ, ਰੁਬੇਲ ਹੁਸੈਨ, ਮੁਸਤਾਫਿਜੁਰ ਰਹਿਮਾਨ, ਮੁਹੰਮਦ ਸੈਫੂਦੀਨ, ਮੋਸਦੇਕ ਹੁਸੈਨ, ਅਬੂ ਜੈਡ।