ਨੀਦਰਲੈਂਡ ਨੇ ਜਰਮਨੀ ਨੂੰ 3-0 ਨਾਲ ਹਰਾਇਆ, ਲਿਉ ''ਤੇ ਵਧਿਆ ਦਬਾਅ

10/14/2018 6:21:53 PM

ਐਮਸਟਰਡਮ : ਕਪਤਾਨ ਵਰਜਿਲ ਵਾਨ ਡਿਕ ਦੀ ਅਗਵਾਈ ਵਿਚ ਨੀਦਰਲੈਂਡ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਨੇਸ਼ਨ ਲੀਗ ਫੁੱਟਬਾਲ ਟੂਰਨਾਮੈਂਟ ਵਿਚ ਜਰਮਨੀ ਨੂੰ 3-0 ਨਾਲ ਹਰਾ ਕੇ ਉਸ ਦੇ ਕੋਚ ਜੋਕਿਮ ਲਿਉ 'ਤੇ ਦਬਾਅ ਵਧਾ ਦਿੱਤਾ। ਵਾਨ ਡਿਕ ਨੇ ਪਹਿਲੇ ਹਾਫ ਦੇ 30ਵੇਂ ਮਿੰਟ ਹੇਡਰ ਨਾਲ ਗੋਲ ਕਰ ਕੇ ਐਮਸਟਰਡਮ ਵਿਚ ਖੇਡੇ ਗਏ ਇਸ ਮੈਚ ਵਿਚ ਆਪਣੀ ਟੀਮ ਨੂੰ ਬੜ੍ਹਤ ਦਿਵਾਈ। ਜਰਮਨ ਡਿਫੈਂਸ ਲਾਈਨ ਦੀਆਂ ਗਲਤੀਆਂ ਦਾ ਫਾਇਦਾ ਚੁੱਕ ਕੇ ਮੇਮਫਿਸ ਡੇਪੇ ਅਤੇ ਜਾਰਜਿਨਿਓ ਵਿਜਨਾਲਡਮ ਨੇ ਦੂਜੇ ਹਾਫ ਦੇ ਆਖਰੀ 10 ਮਿੰਟਾਂ ਵਿਚ ਗੋਲ ਕਰ ਕੇ ਨੀਦਰਲੈਂਡ ਲਈ ਰਾਤ ਸੁਨਿਹਰੀ ਬਣਾ ਦਿੱਤੀ।

ਇਹ ਪਿਛਲੇ 16 ਸਾਲਾਂ ਵਿਚ ਪਹਿਲਾ ਮੌਕਾ ਹੈ ਜਦਕਿ ਨੀਦਰਲੈਂਡ ਨੇ ਜਰਮਨੀ ਨੂੰ ਹਰਾਇਆ ਹੈ। ਇਸ ਤੋਂ ਪਹਿਲਾਂ 12 ਸਾਲਾਂ ਤੋਂ ਜਰਮਨੀ ਦੇ ਮੁੱਖ ਕੋਚ ਰਹੇ ਲਿਓ 'ਤੇ ਆਹੁਦਾ ਛੱਡਣ ਦਾ ਦਬਾਅ ਵੱਧ ਗਿਆ ਹੈ। ਜਰਮਨ ਫੁੱਟਬਾਲ ਅਜੇ ਬੁਰੇ ਦਿਨਾ ਤੋਂ ਗੁਜ਼ਰ ਰਿਹਾ ਹੈ। ਵਿਸ਼ਵ ਕੱਪ ਵਿਚ ਉਸ ਦੀ ਟੀਮ ਆਖਰੀ ਸਥਾਨ 'ਤੇ ਰਹਿ ਕੇ ਬਾਹਰ ਹੋ ਗਈ ਸੀ। ਲਿਓ ਦੇ 168ਵੇਂ ਅੰਤਰਰਾਸ਼ਟਰੀ ਮੈਚ ਵਿਚ ਹਾਰ ਦਾ ਮਤਲਬ ਹੈ ਕਿ ਜਰਮਨੀ ਦੀ ਟੀਮ ਨੇਸ਼ਨ ਲੀਗ ਦੇ ਗਰੁਪ ਇਕ ਵਿਚ ਵੀ ਆਖਰੀ ਸਥਾਨ 'ਤੇ ਰਹੇਗੀ।