ਨੀਲ ਵੈਗਨਰ ਨੂੰ ਸੰਨਿਆਸ ਲਈ ‘ਮਜਬੂਰ ’ ਨਹੀਂ ਕੀਤਾ : ਵਿਲੀਅਮਸਨ

03/06/2024 6:57:55 PM

ਕ੍ਰਾਈਸਟਚਰਚ– ਕੇਨ ਵਿਲੀਅਮਸਨ ਨੇ ਬੁੱਧਵਾਰ ਨੂੰ ਸਾਬਕਾ ਬੱਲੇਬਾਜ਼ ਰੋਸ ਟੇਲਰ ਦੇ ਇਸ ਸੁਝਾਅ ਨੂੰ ਰੱਦ ਕਰ ਦਿੱਤਾ ਕਿ ਨਿਊਜ਼ੀਲੈਂਡ ਦੇ ਚੋਟੀ ਦੇ ਤੇਜ਼ ਗੇਂਦਬਾਜ਼ ਨੀਲ ਵੈਗਨਰ ਨੂੰ ਆਸਟ੍ਰੇਲੀਆ ਵਿਰੁੱਧ ਘਰੇਲੂ ਮੈਦਾਨ ’ਤੇ ਦੋ ਟੈਸਟ ਮੈਚਾਂ ਦੀ ਲੜੀ ਸ਼ੁਰੂ ਹੋਣ ਤੋਂ ਪਹਿਲਾਂ ‘ਸੰਨਿਆਸ ਲੈਣ ਲਈ ਮਜਬੂਰ’ ਕੀਤਾ ਗਿਆ ਸੀ।
ਵੈਗਨਰ ਨੇ ਵੈਲਿੰਗਟਨ ਵਿਚ ਪਹਿਲੇ ਟੈਸਟ ਦੀ ਪੂਰਬਲੀ ਸ਼ਾਮ ’ਤੇ ਆਪਣੇ ਕੌਮਾਂਤਰੀ ਸੰਨਿਆਸ ਦਾ ਭਾਵਨਾਤਮਕ ਐਲਾਨ ਕੀਤਾ ਜਦੋਂ ਚੋਣਕਾਰਾਂ ਨੇ ਉਸ ਨੂੰ ਦੱਸਿਆ ਕਿ ਉਸ ਨੂੰ ਟੈਸਟ ਲੜੀ ਦੌਰਾਨ ਆਖਰੀ-11 ’ਚ ਸ਼ਾਮਲ ਨਹੀਂ ਕੀਤਾ ਜਾਵੇਗਾ। 37 ਸਾਲਾ ਵੈਗਨਰ ਹਾਲਾਂਕਿ ਪਹਿਲੇ ਟੈਸਟ ’ਚ ਬਦਲਵੇਂ ਫੀਲਡਰ ਦੇ ਰੂਪ ’ਚ ਮੈਦਾਨ ’ਤੇ ਉਤਰਿਆ ਤੇ ਕੁਝ ਮੌਕਿਆਂ ’ਤੇ ਉਹ ਡ੍ਰਿੰਕਲੈ ਕੇ ਵੀ ਮੈਦਾਨ ’ਤੇ ਗਿਆ।
ਮੌਜੂਦਾ ਕਪਾਤਨ ਟਿਮ ਸਾਊਥੀ ਦੇ ਨਾਲ ਪੱਤਰਕਾਰਾਂ ਨੂੰ ਸੰਬੋਧਿਤ ਕਰਦਿਆਂ ਵਿਲੀਅਮਸਨ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਸੰਨਿਆਸ ਲੈਣ ਲਈ ਮਜਬੂਰ ਕੀਤਾ ਜਾਂਦਾ ਹੈ।

Aarti dhillon

This news is Content Editor Aarti dhillon