NZ vs PAK : ਪੈਰ ਦਾ ਅੰਗੂਠਾ ਟੁੱਟਣ ’ਤੇ ਵੀ ਪਾਕਿ ਬੱਲੇਬਾਜ਼ਾਂ ਦੇ ਉਡਾਏ ਸਨ ਹੋਸ਼, ਹੁਣ ਟੀਮ ’ਚੋਂ ਹੋਇਆ ਬਾਹਰ

01/01/2021 11:43:59 AM

ਸਪੋਰਟਸ ਡੈਸਕ— ਨਿਊਜ਼ੀਲੈਂਡ ਨੇ ਪਾਕਿਸਤਾਨ ਖ਼ਿਲਾਫ਼ ਦੋ ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੁਕਾਬਲੇ ’ਚ ਸ਼ਾਨਦਾਰ ਜਿੱਤ ਦਰਜ ਕੀਤੀ। ਕੀਵੀ ਟੀਮ ਨੂੰ ਜਿੱਤ ਦੇ ਬਾਅਦ ਇਕ ਵੱਡਾ ਝਟਕਾ ਲੱਗਾ ਹੈ। ਤਜ਼ਰਬੇਕਾਰ ਤੇਜ਼ ਗੇਂਦਬਾਜ਼ ਨੀਲ ਵੈਗਨਰ ਸੀਰੀਜ਼ ਦੇ ਦੂਜੇ ਟੈਸਟ ਮੈਚ ’ਚ ਨਹੀਂ ਖੇਡ ਸਕਣਗੇ। ਉਨ੍ਹਾਂ ਨੇ ਪਹਿਲੇ ਟੈਸਟ ’ਚ ਪੈਰ ਦਾ ਅੰਗੂਠਾ ਟੁੱਟਣ ਦੇ ਬਾਅਦ ਵੀ ਗੇਂਦਬਾਜ਼ੀ ਕੀਤੀ ਸੀ। ਵੈਗਨਰ ਨੇ ਪਾਕਿਸਤਾਨ ਖ਼ਿਲਾਫ਼ ਮਿਲੀ ਇਤਿਹਾਸਕ ਜਿੱਤ ’ਚ ਅਹਿਮ ਭੂਮਿਕਾ ਨਿਭਾਈ ਸੀ।
ਇਹ ਵੀ ਪੜ੍ਹੋ : ਵਿਰਾਟ ਨਾਲ ਕਲੀਨਿਕ ਪੁੱਜੀ ਅਨੁਸ਼ਕਾ ਸ਼ਰਮਾ; ਸੋਸ਼ਲ ਮੀਡੀਆ 'ਤੇ 'ਬੇਬੀ ਗਰਲ ਜਾਂ ਬੁਆਏ' ਨੂੰ ਲੈ ਕੇ ਭਿੜੇ ਪ੍ਰਸ਼ੰਸਕ

ਵੈਗਨਰ ਨੂੰ ਪਹਿਲੇ ਟੈਸਟ ਦੇ ਦੂਜੇ ਦਿਨ ਪਾਕਿਸਤਾਨੀ ਤੇਜ਼ ਗੇਂਦਬਾਜ਼ ਸ਼ਾਹੀਨ ਅਫ਼ਰੀਦੀ ਦੀ ਗੇਂਦ ਲੱਗੀ ਸੀ। ਉਸ ਦੇ ਸੱਜੇ ਪੈਰ ਦੀਆਂ ਦੋ ਉਂਗਲਾ ’ਚ ਦੋ ਫ੍ਰੈਕਚਰ ਹੋਏ ਹਨ। ਇਸ ਦੇ ਬਾਵਜੂਦ ਉਨ੍ਹਾਂ ਨੇ ਪਾਕਿਸਤਾਨ ਦੀ ਪਹਿਲੀ ਪਾਰੀ ’ਚ 21 ਤੇ ਦੂਜੀ ’ਚ 28 ਓਵਰ ਕਰਾਏ। ਦੁਬਾਰਾ ਗੇਂਦਬਾਜ਼ੀ ’ਤੇ ਉਤਰਨ ਤੋਂ ਪਹਿਲਾਂ ਉਨ੍ਹਾਂ ਨੇ ਦਰਦ ਰੋਕੂ ਇੰਜੈਕਸ਼ਨ ਲਾਏ ਸਨ। ਉਨ੍ਹਾਂ ਨੇ ਸੱਟ ਦੇ ਬਾਵਜੂਦ 49 ਓਵਰ ਕਰਾਏ ਤੇ ਚਾਰ ਵਿਕਟਾਂ ਕੱਢੀਆਂ ਸਨ। ਵੈਗਨਰ ਨੇ ਦੂਜੀ ਪਾਰੀ ’ਚ ਫ਼ਵਾਦ ਆਲਮ ਦਾ ਅਹਿਮ ਵਿਕਟ ਲਿਆ ਸੀ। ਪੈਰ ਦਾ ਅੰਗੂਠਾ ਟੁੱਟਣ ਦੇ ਬਾਵਜੂਦ ਉਨ੍ਹਾਂ ਨੇ  ਆਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਪਾਕਿਸਤਾਨੀ ਟੀਮ ਨੂੰ ਖ਼ੂਬ ਪਰੇਸ਼ਾਨ ਕੀਤਾ ਸੀ। ਨਿਊਜ਼ੀਲੈਂਡ ਪੰਜਵੇਂ ਤੇ ਆਖ਼ਰੀ ਦਿਨ ਸਿਰਫ਼ 27 ਗੇਂਦ ਬਾਕੀ ਰਹਿੰਦੇ ਮੈਚ ਜਿੱਤਿਆ ਸੀ। ਉਸ ਨੇ ਮੁਕਾਬਲੇ ਨੂੰ 101 ਦੌੜਾਂ ਨਾਲ ਆਪਣੇ ਨਾਂ ਕੀਤਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh