ਨੀਰਜ ਚੋਪੜਾ ਡਾਇਮੰਡ ਲੀਗ ''ਚ ਪੰਜਵੇਂ ਸਥਾਨ ''ਤੇ ਰਹੇ

07/02/2017 2:13:23 PM

ਪੈਰਿਸ— ਭਾਰਤੀ ਜੈਵਲਿਨ ਥ੍ਰੋਅਰ ਐਥਲੀਟ ਨੀਰਜ ਚੋਪੜਾ ਅੱਜ ਇੱਥੇ ਮਸ਼ਹੂਰ ਡਾਇਮੰਡ ਲੀਗ 'ਚ 84.67 ਮੀਟਰ ਦੀ ਕੋਸ਼ਿਸ਼ ਨਾਲ 10 ਪੁਰਸ਼ ਖਿਡਾਰੀਆਂ 'ਚ ਪੰਜਵੇਂ ਸਥਾਨ 'ਤੇ ਰਹੇ। 19 ਸਾਲਾ ਨੀਰਜ ਦਾ ਨਿੱਜੀ ਸਰਵਸ਼੍ਰੇਸ਼ਠ ਪ੍ਰਦਰਸ਼ਨ 86.48 ਮੀਟਰ ਦਾ ਹੈ। ਉਨ੍ਹਾਂ ਆਪਣੀ ਪਹਿਲੀ ਕੋਸ਼ਿਸ਼ 'ਚ 79.54 ਮੀਟਰ ਅਤੇ ਦੂਜੀ 'ਚ 81.32 ਮੀਟਰ ਜੈਵਲਿਨ ਸੁੱਟਿਆ ਅਤੇ ਤੀਜੀ ਕੋਸ਼ਿਸ਼ 'ਚ 84.67 ਮੀਟਰ ਦੀ ਦੂਰੀ ਤੈਅ ਕਰਨ 'ਚ ਸਫਲ ਰਹੇ।

ਵਿਸ਼ਵ ਜੂਨੀਅਰ ਚੈਂਪੀਅਨ ਹਾਲਾਂਕਿ ਅਗਲੀਆਂ ਦੋ ਕੋਸ਼ਿਸ਼ਾਂ 'ਚ 78.69 ਮੀਟਰ ਅਤੇ 79.52 ਮੀਟਰ ਦੂਰ ਹੀ ਜੈਵਲਿਨ ਸੁੱਟ ਸਕੇ। ਜਰਮਨੀ ਦੇ ਜੋਹਾਨੇਸ ਵੇਟਰ ਨੇ 88.74 ਮੀਟਰ ਨਾਲ ਸੋਨ ਤਮਗਾ, ਚੈੱਕ ਗਣਰਾਜ ਦੇ ਜੈਕਬ ਬਾਡਲੇਜਿਕ ਨੇ ਨਿੱਜੀ ਸਰਵਸ਼੍ਰੇਸ਼ਠ 88.02 ਮੀਟਰ ਨਾਲ ਚਾਂਦੀ ਤਮਗਾ ਅਤੇ ਜਰਮਨੀ ਦੇ ਓਲੰਪਿਕ ਚੈਂਪੀਅਨ ਥਾਮਸ ਰੋਹਲਰ ਨੇ 87.23 ਮੀਟਰ ਦੀ ਦੂਰੀ ਨਾਲ ਕਾਂਸੀ ਤਮਗਾ ਆਪਣੇ ਨਾਂ ਕੀਤਾ ਹੈ। ਨੀਰਜ 6 ਤੋਂ 9 ਜੁਲਾਈ ਤੱਕ ਭੁਵਨੇਸ਼ਵਰ 'ਚ ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ 'ਚ ਹਿੱਸਾ ਲੈਣਗੇ।