ਤਗਮਾ ਜਿੱਤਣ ਲਈ ਫਿੱਟ ਹੋਣਾ ਜ਼ਰੂਰੀ : ਸ਼੍ਰੀਕਾਂਤ

12/28/2017 11:32:34 AM

ਨਵੀਂ ਦਿੱਲੀ, (ਬਿਊਰੋ)— ਇਸ ਸਾਲ ਚਾਰ ਸੁਪਰ ਸੀਰੀਜ਼ ਖਿਤਾਬ ਜਿੱਤ ਚੁੱਕੇ ਭਾਰਤ ਦੇ ਚੋਟੀ ਦੇ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੇ ਕਿਹਾ ਕਿ ਆਗਾਮੀ ਟੂਰਨਾਮੈਂਟਾਂ 'ਚ ਤਗਮਾ ਜਿੱਤਣ ਦੇ ਲਈ ਫਿੱਟਨੈਸ ਕਾਫੀ ਅਹਿਮ ਹੈ। ਆਂਧਰ ਪ੍ਰਦੇਸ਼ ਸਰਕਾਰ ਨੇ ਸ਼੍ਰੀਕਾਂਤ ਅਤੇ ਓਲੰਪਿਕ ਚਾਂਦੀ ਤਮਗਾ ਜੇਤੂ ਪੀ.ਵੀ. ਸਿੰਧੂ ਨੂੰ ਇਸ ਸਾਲ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਸਨਮਾਨਤ ਕੀਤਾ। 

ਸ਼੍ਰੀਕਾਂਤ ਨੇ 2017 'ਚ ਇੰਡੋਨੇਸ਼ੀਆ, ਆਸਟਰੇਲੀਆ, ਡੈਨਮਾਰਕ ਅਤੇ ਫ੍ਰੈਂਚ ਓਪਨ ਖਿਤਾਬ ਜਿੱਤੇ ਹਨ। ਸ਼੍ਰੀਕਾਂਤ ਨੇ ਪੱਤਰਕਾਰਾਂ ਨੂੰ ਕਿਹਾ, ''ਇਹ ਸਾਲ ਮੇਰੇ ਲਈ ਹਾਕੀ ਹਾਂ ਪੱਖੀ ਰਿਹਾ। ਅਗਲੇ ਸਾਲ ਕਾਫੀ ਮਹੱਤਵਪੂਰਨ ਟੂਰਨਾਮੈਂਟ ਹੋਣੇ ਹਨ ਅਤੇ ਮੇਰੇ ਲਈ ਫਿੱਟ ਰਹਿਣਾ ਮਹੱਤਵਪੂਰਨ ਹੋਵੇਗਾ। ਜੇਕਰ ਮੈਂ ਫਿੱਟ ਰਿਹਾ ਤਾਂ ਆਪਣਾ ਸੌ ਫੀਸਦੀ ਦੇ ਸਕਾਂਗਾ ਅਤੇ ਉਦੋਂ ਹੀ ਮੇਰੇ ਕੋਲ ਰਾਸ਼ਟਰਮੰਡਲ ਖੇਡ, ਏਸ਼ੀਆਈ ਖੇਡ ਅਤੇ ਵਰਲਡ ਚੈਂਪੀਅਨਸ਼ਿਪ ਜਿਹੇ ਮਹੱਤਵਪੂਰਨ ਟੂਰਨਾਮੈਂਟ 'ਚ ਦੇਸ਼ ਦੇ ਲਈ ਤਗਮਾ ਜਿੱਤਣ ਦਾ ਬਿਹਤਰ ਮੌਕਾ ਹੋਵੇਗਾ।