ਮਾਂ ਦੇ ਦਿਹਾਂਤ ਤੋਂ ਇਕ ਹਫਤੇ ਬਾਅਦ ਹੀ ਨਸੀਮ ਕਰਨਗੇ ਡੈਬਿਊ

11/19/2019 2:26:58 PM

ਬ੍ਰਿਸਬੇਨ— ਪਿਛਲੇ ਹਫਤੇ ਹੀ ਮਾਂ ਦਾ ਦਿਹਾਂਤ ਹੋਇਆ ਪਰ ਹੁਣ ਪਾਕਿਸਤਾਨੀ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਇਸ ਦੁਖ ਨੂੰ ਭੁਲਾ ਕੇ ਸੁਪਨਾ ਪੂਰਾ ਕਰਨ ਦੀ ਤਿਆਰੀ 'ਚ ਲੱਗਾ ਹੈ ਅਤੇ ਆਸਟਰੇਲੀਆ ਖਿਲਾਫ ਪਹਿਲੇ ਟੈਸਟ 'ਚ ਉਸ ਨੂੰ ਖੇਡਣ ਦਾ ਮੌਕਾ ਮਿਲੇਗਾ। ਸਚਿਨ ਤੇਂਦੁਲਕਰ ਦੀ ਤਰ੍ਹਾਂ 16 ਸਾਲ ਦੀ ਉਮਰ 'ਚ ਉਹ ਕੌਮਾਂਤਰੀ ਕ੍ਰਿਕਟ 'ਚ ਡੈਬਿਊ ਕਰੇਗਾ। ਤੇਂਦੁਲਕਰ ਨੇ ਆਪਣੇ ਪਿਤਾ ਰਮੇਸ਼ ਤੇਂਦੁਲਕਰ ਦੇ ਦਿਹਾਂਤ ਦੇ ਬਾਅਦ 1999 ਵਰਲਡ ਕੱਪ ਖੇਡਿਆ ਅਤੇ ਟੂਰਨਾਮੈਂਟ 'ਚ ਪਰਤ ਕੇ ਕੀਨੀਆ ਦੇ ਖਿਲਾਫ ਸੈਂਕੜਾ ਲਾਇਆ ਸੀ। ਜਦਕਿ ਨਸੀਮ ਨੇ ਆਸਟਰੇਲੀਆ ਏ ਖਿਲਾਫ ਪਰਥ 'ਚ 8 ਓਵਰ 'ਚ ਬਿਹਤਰੀਨ ਗੇਂਦਬਾਜ਼ੀ ਕੀਤੀ। ਤੇਂਦੁਲਕਰ ਨੇ 16 ਸਾਲ ਦੀ ਉਮਰ 'ਚ ਨਵੰਬਰ 1989 'ਚ ਪਾਕਿਸਤਾਨ ਦੇ ਖਿਲਾਫ ਕੌਮਾਂਤਰੀ ਕ੍ਰਿਕਟ 'ਚ ਡੈਬਿਊ ਕੀਤਾ ਸੀ।

ਸਭ ਤੋਂ ਘੱਟ ਉਮਰ 'ਚ ਟੈਸਟ ਕ੍ਰਿਕਟ ਖੇਡਣ ਵਾਲੇ ਪਾਕਿਸਤਾਨ ਦੇ ਹਸਨ ਰਜ਼ਾ ਹਨ ਜਿਨ੍ਹਾਂ ਨੇ 1996 'ਚ 14 ਸਾਲ ਦੀ ਉਮਰ 'ਚ ਪਹਿਲਾ ਟੈਸਟ ਖੇਡਿਆ ਸੀ ਪਰ ਬਾਅਦ 'ਚ ਉਨ੍ਹਾਂ ਦੀ ਜਨਮ ਮਿਤੀ ਨੂੰ ਲੈ ਕੇ ਵਿਵਾਦ ਹੋਇਆ ਸੀ। ਪਾਕਿਸਤਾਨ ਦੇ ਮੁੱਖ ਕੋਚ ਮਿਸਬਾਹ ਉਲ ਹਕ ਨੇ ਕਿਹਾ, ''ਨਸੀਮ ਸ਼ਾਹ ਦੇ ਬਾਰੇ 'ਚ ਸਭ ਤੋਂ ਚੰਗੀ ਇਹ ਹੈ ਕਿ ਉਸ ਦਾ ਗੇਂਦਬਾਜ਼ੀ 'ਤੇ ਕੰਟਰੋਲ ਕਮਾਲ ਦਾ ਹੈ। ਉਸ ਨੇ ਕਾਫੀ ਚੰਗੀ ਗੇਂਦਬਾਜ਼ੀ ਕੀਤੀ ਹੈ ਅਤੇ ਉਹ ਸਾਡੇ ਲਈ ਮੈਚ ਵਿਨਰ ਹੋ ਸਕਦਾ ਹੈ।'' ਪਾਕਿਸਤਾਨ ਕ੍ਰਿਕਟ ਬੋਰਡ ਦੇ ਮੁੱਖ ਕਾਰਜਕਾਰੀ ਵਸੀਮ ਖਾਨ ਨੇ ਕਿਹਾ, ''ਨਸੀਮ ਨੇ ਆਪਣੇ ਪਰਿਵਾਰ ਨਾਲ ਗੱਲ ਕੀਤੀ ਅਤੇ ਉਨ੍ਹਾਂ ਕਿਹਾ ਕਿ ਤੁਹਾਡੀ ਅੰਮੀ ਵੀ ਚਾਹੁੰਦੀ ਸੀ ਕਿ ਤੁਸੀਂ ਪਾਕਿਸਤਾਨ ਲਈ ਖੇਡੋ।'' ਉਨ੍ਹਾਂ ਕਿਹਾ, ''ਹਰ ਕੋਈ ਉਸ ਦੇ ਨਜ਼ਦੀਕ ਹੈ ਅਤੇ ਇਹ ਯਕੀਨੀ ਕਰ ਰਿਹਾ ਹੈ ਕਿ ਉਹ ਇਕੱਲਾ ਜਾਂ ਪਰੇਸ਼ਾਨ ਨਾ ਹੋਵੇ।''

Tarsem Singh

This news is Content Editor Tarsem Singh