ਵੱਡਾ ਸਕੋਰ ਨਾ ਬਣਾਉਣ ''ਤੇ ਨਿਰਾਸ਼ ਹਾਂ : ਰਾਹੁਲ

03/27/2017 4:22:14 PM

ਧਰਮਸ਼ਾਲਾ— ਭਾਰਤੀ ਓਪਨਰ ਲੋਕੇਸ਼ ਰਾਹੁਲ ਇਸ ਗੱਲ ਤੋਂ ਨਿਰਾਸ਼ਾ ''ਚ ਹਨ ਕਿ ਉਹ ਇਕ ਵਾਰ ਫਿਰ ਆਪਣੇ ਅਰਧ ਸੈਂਕੜੇ ਨੂੰ ਸੈਂਕੜੇ ''ਚ ਨਹੀਂ ਬਦਲ ਸਕੇ। ਰਾਹੁਲ ਨੇ ਆਪਣੀ ਪਹਿਲੀ ਪਾਰੀ ''ਚ 60 ਦੌੜਾਂ ਬਣਾਈਆਂ ਜੋ ਸੀਰੀਜ਼ ''ਚ ਉਨ੍ਹਾਂ ਦਾ ਪੰਜਵਾ ਅਰਧ ਸੈਂਕੜਾ ਸੀ। ਰਾਹੁਲ ਨੇ 2014 ''ਚ ਆਪਣਾ ਟੈਸਟ ਕਰੀਅਰ ਸ਼ੁਰੂ ਕਰਨ ਤੋਂ ਪਹਿਲਾਂ ਤਿੰਨ ਅਰਧ ਸੈਂਕੜਿਆਂ ਨੂੰ ਸੈਂਕੜਿਆਂ ''ਚ ਬਦਲਿਆਂ ਸੀ ਅਤੇ ਟੀਮ ਭਾਰਤ ਦੇ ਸਿਖਰ ''ਤੇ ਆਪਣੀ ਜਗ੍ਹਾ ਬਣਾਈ ਸੀ।

ਓਪਨਰ ਨੇ ਕਿਹਾ ਕਿ ਇਕ ਸਲਾਮੀ ਬੱਲੇਬਾਜ਼ ਦੇ ਤੌਰ ''ਤੇ ਇਹ ਮੇਰੀ ਜ਼ਿੰਮੇਦਾਰੀ ਹੈ ਕਿ ਮੈਂ ਵਿਕਟ ''ਤੇ ਵੱਧ ਤੋਂ ਵੱਧ ਸਮਾਂ ਬਤੀਤ ਕਰਾ ਅਤੇ ਪਹਿਲੀ ਪਾਰੀ ''ਚ ਵੱਡਾ ਸਕੋਰ ਬਣਾਵਾਂ ਤਾਂ ਜੋਂ ਸਾਨੂੰ ਦੂਜੀ ਪਾਰੀ ''ਚ ਬੱਲੇਬਾਜ਼ੀ ਕਰਨ ਦੀ ਜ਼ਰੂਰਤ ਨਾ ਪਵੇ। ਸੀਰੀਜ਼ ''ਚ ਹੁਣ ਤੱਕ 342 ਦੌੜਾਂ ਬਣਾ ਚੁੱਕੇ ਰਾਹੁਲ ਨੇ ਕਿਹਾ ਕਿ ਉਨ੍ਹਾਂ ਦਾ ਪੰਜਵਾਂ ਟੈਸਟ ਸੈਂਕੜਾ ਜ਼ਿਆਦਾ ਦੂਰ ਨਹੀਂ ਹੈ। ਮੈਂ ਇਕ ਵਧੀਆ ਪਾਰੀ ਦੀ ਉਮੀਦ ਕਰਦਾ ਹਾਂ ਅਤੇ ਇਹ ਅਗਲੀ ਪਾਰੀ ''ਚ ਹੋ ਸਕਦਾ ਹੈ।
ਉਨ੍ਹਾਂ ਨੇ ਐਤਵਾਰ ਨੂੰ ਦੂਜੇ ਦਿਨ ਦੇ ਖੇਡ ਤੋਂ ਬਾਅਦ ਕਿਹਾ ਕਿ ਮੈਨੂੰ ਕਿਸੇ ਵੀ ਚੀਜ਼ ਦੀ ਅਫਸੋਸ ਨਹੀ ਹੈ ਪਰ ਮੈਂ ਇਕ ਵਾਰ ਫਿਰ ਨਰਾਸ਼ ਹਾਂ ਕਿ ਮੈਂ ਇਕ ਵਾਰ ਫਿਰ ਵਧੀਆ ਸ਼ੁਰੂਆਤ ਨੂੰ ਆਪਣੀ ਟੀਮ ਲਈ ਵੱਡੇ ਸਕੋਰ ''ਚ ਨਹੀਂ ਬਦਲ ਸਕਿਆ। ਰਾਹੁਲ ਨੇ ਇਸ ਸੀਰੀਜ਼ ''ਚ 64, 90, 51, 67, ਅਤੇ 60 ਦੇ ਰੂਪ ''ਚ ਪੰਜ ਅਰਧ ਸੈਂਕੜੇ ਲਗਾਏ ਹਨ।