ਸਪੋਰਟਸ ਕਾਰ ਰੇਸਿੰਗ ਨਾਲ ਜੁੜੇ ਕਾਰਤੀਕੇਨ

01/11/2019 3:05:46 PM

ਟੋਕੀਓ— ਭਾਰਤ ਦੇ ਪਹਿਲੇ ਫਾਰਮੂਲਾ ਵਨ ਡਰਾਈਵਰ ਨਰੇਨ ਕਾਰਤੀਕੇਨ ਸ਼ੁੱਕਰਵਾਰ ਨੂੰ ਪੂਰੀ ਤਰ੍ਹਾਂ ਨਾਲ ਸਪੋਰਟਸ ਕਾਰ ਰੇਸਿੰਗ ਨਾਲ ਜੁੜ ਗਏ ਜਿਸ ਨਾਲ ਸਿੰਗਲ ਸੀਟ ਕਾਰ ਦੇ ਉਨ੍ਹਾਂ ਦੇ ਦੋ ਦਹਾਕੇ ਲੰਬੇ ਕਰੀਅਰ ਦਾ ਅੰਤ ਹੋਇਆ। ਕਾਰਤੀਕੇਨ ਹੁਣ ਜਾਪਾਨ ਸੁਪਰ ਜੀਟੀ ਸੀਰੀਜ਼ 'ਚ ਰੇਸ ਕਰਨਗੇ। ਭਾਰਤ ਦਾ ਇਹ 41 ਸਾਲਾ ਡਰਾਈਵਰ ਸਾਬਕਾ ਫਾਰਮੂਲਾ ਵਨ ਚੈਂਪੀਅਨ ਜੇਸਨ ਬਟਨ ਜਿਹੇ ਡਰਾਈਵਰਾਂ ਨੂੰ ਚੁਣੌਤੀ ਪੇਸ਼ ਕਰੇਗਾ।

ਬਟਨ ਨੇ ਪਿਛਲੇ ਸਾਲ ਸੁਪਰ ਜੀਟੀ 'ਚ ਡੈਬਿਊ ਕੀਤਾ ਸੀ। ਸੁਪਰ ਫਾਰਮੂਲਾ 'ਚ ਪੰਜ ਸੈਸ਼ਨ ਬਿਤਾਉਣ ਦੇ ਬਾਅਦ ਕਾਰਤੀਕੇਨ ਨੇ ਸਪੋਰਟਸ ਕਾਰ ਨਾਲ ਜੁੜਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਫਾਰਮੂਲਾ ਵਨ 'ਚ ਆਖ਼ਰੀ ਵਾਰ 2012 'ਚ ਰੇਸ ਕੀਤੀ ਸੀ। ਪਿਛਲੇ ਮਹੀਨੇ ਸੇਪਾਂਗ 'ਚ ਹੋਂਡਾ ਸਮਰਥਤ ਨਕਾਜਿਮਾ ਰੇਸਿੰਗ ਟੀਮ ਦੇ ਨਾਲ ਸਫਲ ਟੈਸਟ ਦੇ ਬਾਅਦ ਕਾਰਤੀਕੇਨ ਸੁਪਰ ਜੀਟੀ ਕਾਰ ਦੇ ਪੱਧਰ ਨੂੰ ਲੈ ਕੇ ਭਰੋਸੇ 'ਚ ਹਨ।

Tarsem Singh

This news is Content Editor Tarsem Singh