ਵੈਸਟਰਨ ਐਂਡ ਸਦਰਨ ਓਪਨ ਦਾ ਸੈਮੀਫਾਈਨਲ ਖੇਡੇਗੀ ਨਾਓਮੀ ਓਸਾਕਾ

08/29/2020 1:20:11 AM

ਨਿਊਯਾਰਕ- ਜਾਪਾਨ ਦੀ ਟੈਨਿਸ ਖਿਡਾਰੀ ਨਾਓਮੀ ਓਸਾਕਾ ਨੇ ਅਮਰੀਕਾ ਦੇ ਨਿਊਯਾਰਕ 'ਚ ਵੈਸਟਰਨ ਐਂਡ ਸਦਰਨ ਟੈਨਿਸ ਟੂਰਨਾਮੈਂਟ ਦਾ ਸੈਮੀਫਾਈਨਲ ਨਹੀਂ ਖੇਡਣ ਦਾ ਆਪਣਾ ਫੈਸਲਾ ਬਦਲ ਦਿੱਤਾ ਹੈ ਤੇ ਹੁਣ ਉਹ ਇਹ ਮੈਚ ਖੇਡੇਗੀ। ਓਸਾਕਾ ਨੇ ਅਮਰੀਕਾ 'ਚ ਜੈਕਬ ਬਲੈਕ 'ਤੇ ਪੁਲਸ ਮੁਲਾਜ਼ਮਾਂ ਦੇ ਹੱਤਿਆਚਾਰ ਦੇ ਵਿਰੋਧ 'ਚ ਵੈਸਟਰਨ ਐਂਡ ਸਦਰਨ ਟੈਨਿਸ ਓਪਨ ਦਾ ਸੈਮੀਫਾਈਨਲ ਨਹੀਂ ਖੇਡਣ ਦਾ ਫੈਸਲਾ ਕੀਤਾ ਸੀ।


ਦੋ ਵਾਰ ਦੀ ਗ੍ਰੈਂਡ ਸਲੇਮ ਜੇਤੂ ਰਹਿ ਚੁੱਕੀ 22 ਸਾਲਾ ਟੈਨਿਸ ਖਿਡਾਰੀ ਵੀਰਵਾਰ ਨੂੰ ਆਪਣਾ ਸੈਮੀਫਾਈਨਲ ਮੈਚ ਖੇਡਣਾ ਸੀ ਪਰ ਉਨ੍ਹਾਂ ਨੇ ਸੈਮੀਫਾਈਨਲ ਤੋਂ ਹਟਣ ਦਾ ੍ਰ੍ਰਫੈਸਲਾ ਕੀਤਾ ਸੀ ਤੇ ਟੂਰਨਾਮੈਂਟ ਦੇ ਆਯੋਜਕਾਂ ਨੇ ਵੀਰਵਾਰ ਨੂੰ ਖੇਡ ਮੁਲਤਵੀ ਕਰ ਮੈਚਾਂ ਨੂੰ ਸ਼ੁੱਕਰਵਾਰ ਨੂੰ ਕਰਵਾਉਣ ਦਾ ਐਲਾਨ ਕੀਤਾ ਸੀ। ਓਸਾਕਾ ਨੇ ਜਾਰੀ ਬਿਆਨ 'ਚ ਕਿਹਾ ਕਿ ਜਿਵੇਂ ਕਿ ਤੁਸੀਂ ਸਭ ਜਾਣਦੇ ਹੋਂ ਕਿ ਮੈਂ ਨਸਲਵਾਦ ਬੇਇਨਸਾਫੀ ਤੇ ਲਗਾਤਾਰ ਹੋ ਰਹੀ ਪੁਲਸ ਹਿੰਸਾ ਦੇ ਵਿਰੋਧ 'ਚ ਕੱਲ ਟੂਰਨਾਮੈਂਟ ਤੋਂ ਹਟ ਗਈ ਸੀ। ਓਸਾਕਾ ਦਾ ਸੈਮੀਫਾਈਨਲ 'ਚ ਮੁਕਾਬਲਾ ਬੈਲਜੀਅਮ ਦੀ ਐਲਿਸ ਮਟ੍ਰੇਂਸ ਨਾਲ ਹੋਵੇਗਾ।

Gurdeep Singh

This news is Content Editor Gurdeep Singh