ਮਾਂ ਬਣਨ ਤੋਂ ਬਾਅਦ ਨਾਓਮੀ ਓਸਾਕਾ ਦੀ ਕੋਰਟ ''ਤੇ ਸਫ਼ਲ ਵਾਪਸੀ

01/01/2024 2:59:52 PM

ਬ੍ਰਿਸਬੇਨ— ਦੁਨੀਆ ਦੀ ਸਾਬਕਾ ਨੰਬਰ ਇਕ ਖਿਡਾਰਨ ਨਾਓਮੀ ਓਸਾਕਾ ਨੇ ਮਾਂ ਬਣਨ ਤੋਂ ਬਾਅਦ ਟੈਨਿਸ ਕੋਰਟ 'ਤੇ ਸਫਲ ਵਾਪਸੀ ਕੀਤੀ ਅਤੇ ਸੋਮਵਾਰ ਨੂੰ ਇੱਥੇ ਬ੍ਰਿਸਬੇਨ ਅੰਤਰਰਾਸ਼ਟਰੀ ਟੂਰਨਾਮੈਂਟ ਦੇ ਪਹਿਲੇ ਦੌਰ 'ਚ ਜਿੱਤ ਦਰਜ ਕੀਤੀ। ਜਰਮਨੀ ਦੀ ਤਾਮਾਰਾ ਕੋਰਪਾਤਸ਼ ਦੇ ਖਿਲਾਫ ਓਸਾਕਾ ਦੂਜੇ ਸੈੱਟ ਵਿੱਚ 5-3 ਨਾਲ ਮੈਚ ਲਈ ਸਰਵਿਸ ਕਰ ਰਹੀ ਸੀ ਪਰ ਉਹ ਆਪਣੀ ਸਰਵਿਸ ਗੁਆ ਬੈਠੀ। ਅੰਤ ਵਿੱਚ ਸੈੱਟ ਟਾਈਬ੍ਰੇਕਰ ਵਿੱਚ ਗਿਆ ਜਿਸ ਵਿੱਚ ਓਸਾਕਾ ਨੇ 6-3, 7-6 (9) ਨਾਲ ਜਿੱਤ ਦਰਜ ਕਰਕੇ ਅਗਲੇ ਦੌਰ ਵਿੱਚ ਥਾਂ ਬਣਾਈ।

ਇਹ ਵੀ ਪੜ੍ਹੋ : Indian Sports Calendar 2024 : ਕ੍ਰਿਕਟ, ਹਾਕੀ, ਬੈਡਮਿੰਟਨ ਦੇ ਹੋਣਗੇ ਪ੍ਰਮੁੱਖ ਆਯੋਜਨ

ਆਸਟ੍ਰੇਲੀਅਨ ਓਪਨ ਅਤੇ ਯੂ. ਐਸ. ਓਪਨ ਦੀ ਸਾਬਕਾ ਜੇਤੂ ਓਸਾਕਾ ਪਿਛਲੇ ਸਾਲ ਗਰਭ ਅਵਸਥਾ ਕਾਰਨ ਆਸਟ੍ਰੇਲੀਅਨ ਓਪਨ ਤੋਂ ਹਟ ਗਈ ਸੀ। ਉਸ ਨੇ ਜੁਲਾਈ 'ਚ ਬੇਟੀ ਨੂੰ ਜਨਮ ਦਿੱਤਾ ਸੀ। ਓਸਾਕਾ ਨੇ ਮੈਚ ਤੋਂ ਬਾਅਦ ਕਿਹਾ, 'ਮੈਂ ਪੂਰੇ ਮੈਚ ਦੌਰਾਨ ਸੱਚਮੁੱਚ ਕਾਫੀ ਘਬਰਾਈ ਹੋਈ ਸੀ। ਮੈਂ ਉਨ੍ਹਾਂ ਸਾਰੇ ਦਰਸ਼ਕਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਉਤਸ਼ਾਹਿਤ ਕੀਤਾ। ਓਸਾਕਾ ਦਾ ਅਗਲਾ ਮੁਕਾਬਲਾ ਵਿਸ਼ਵ ਦੀ ਸਾਬਕਾ ਨੰਬਰ ਇਕ ਅਤੇ ਤਿੰਨ ਵਾਰ ਦੀ ਬ੍ਰਿਸਬੇਨ ਅੰਤਰਰਾਸ਼ਟਰੀ ਚੈਂਪੀਅਨ ਕੈਰੋਲੀਨਾ ਪਲਿਸਕੋਵਾ ਨਾਲ ਹੋਵੇਗਾ। ਲਗਾਤਾਰ ਮੀਂਹ ਕਾਰਨ ਆਊਟਡੋਰ ਕੋਰਟਾਂ 'ਤੇ ਹੋਣ ਵਾਲੇ ਮੈਚ ਮੁਲਤਵੀ ਕਰਨੇ ਪਏ। ਮੁੱਖ ਕੋਰਟ 'ਤੇ ਛੱਤ ਹੋਣ ਕਾਰਨ ਇਸ 'ਤੇ ਮੈਚ ਸੰਭਵ ਸਨ।

ਇਹ ਵੀ ਪੜ੍ਹੋ : ਡੇਵਿਡ ਵਾਰਨਰ ਨੇ ਟੈਸਟ ਤੋਂ ਬਾਅਦ ਵਨਡੇ ਕ੍ਰਿਕਟ ਤੋਂ ਵੀ ਲਿਆ ਸੰਨਿਆਸ

ਪੁਰਸ਼ ਵਰਗ 'ਚ ਚੋਟੀ ਦਾ ਦਰਜਾ ਪ੍ਰਾਪਤ ਹੋਲਗਰ ਰੂਨ ਨੇ ਆਸਟ੍ਰੇਲੀਆ ਦੇ ਮੈਕਸ ਪਰਸੇਲ ਨੂੰ 4-6, 6-4, 6-2 ਨਾਲ ਹਰਾਇਆ ਪਰ ਪਿਛਲੇ ਸਾਲ ਅਮਰੀਕੀ ਓਪਨ ਦੇ ਸੈਮੀਫਾਈਨਲ 'ਚ ਪਹੁੰਚਣ ਵਾਲੇ 21 ਸਾਲਾ ਅਮਰੀਕੀ ਅਤੇ ਤੀਜਾ ਦਰਜਾ ਪ੍ਰਾਪਤ ਇੱਥੇ ਬੈਨ ਸ਼ੈਲਟਨ ਨੂੰ ਰੋਮਨ ਸਫੀਉਲਿਨ ਤੋਂ 6-3, 6-7(5), 6-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੈਲਬੋਰਨ ਵਿੱਚ 14 ਜਨਵਰੀ ਤੋਂ ਸ਼ੁਰੂ ਹੋ ਰਹੇ ਆਸਟ੍ਰੇਲੀਅਨ ਓਪਨ ਦੀ ਤਿਆਰੀ ਵਿੱਚ ਬ੍ਰਿਸਬੇਨ ਇੰਟਰਨੈਸ਼ਨਲ ਬਹੁਤ ਮਹੱਤਵ ਰੱਖਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Tarsem Singh

This news is Content Editor Tarsem Singh