ਨਾਮੀਬੀਆ ਦੇ ਲੌਫਟੀ-ਈਟਨ ਨੇ ਟੀ-20 ਕੌਮਾਂਤਰੀ ਕ੍ਰਿਕਟ 'ਚ ਲਾਇਆ ਸਭ ਤੋਂ ਤੇਜ਼ ਸੈਂਕੜਾ

02/27/2024 5:01:17 PM

ਕੀਰਤੀਪੁਰ (ਨੇਪਾਲ) : ਨਾਮੀਬੀਆ ਦੇ ਯਾਨ ਨਿਕੋਲ ਲੌਫਟੀ-ਈਟਨ ਨੇ ਮੰਗਲਵਾਰ ਨੂੰ ਇੱਥੇ ਤਿਕੋਣੀ ਸੀਰੀਜ਼ ਦੇ ਪਹਿਲੇ ਮੈਚ 'ਚ ਨੇਪਾਲ ਖਿਲਾਫ 33 ਗੇਂਦਾਂ 'ਚ ਸੈਂਕੜਾ ਲਗਾ ਕੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਦੇ ਇਤਿਹਾਸ ਦਾ ਸਭ ਤੋਂ ਤੇਜ਼ ਸੈਂਕੜਾ ਲਾਇਆ। ਮੱਧ ਕ੍ਰਮ ਦੇ ਬੱਲੇਬਾਜ਼ ਲੌਫਟੀ-ਈਟਨ ਨੇ ਨੇਪਾਲ ਦੇ ਕੁਸ਼ਲ ਮੱਲਾ ਦੇ 34 ਗੇਂਦਾਂ 'ਚ ਸੈਂਕੜੇ ਦਾ ਰਿਕਾਰਡ ਤੋੜ ਦਿੱਤਾ। ਮੱਲਾ ਨੇ ਪਿਛਲੇ ਸਾਲ ਹਾਂਗਜ਼ੂ ਏਸ਼ੀਆਈ ਖੇਡਾਂ ਦੌਰਾਨ ਇਹ ਉਪਲਬਧੀ ਹਾਸਲ ਕੀਤੀ ਸੀ ਜਦੋਂ ਉਸ ਦੀ ਟੀਮ ਨੇ ਮੰਗੋਲੀਆ ਖ਼ਿਲਾਫ਼ 3 ਵਿਕਟਾਂ ’ਤੇ 314 ਦੌੜਾਂ ਦਾ ਵਿਸ਼ਵ ਰਿਕਾਰਡ ਸਕੋਰ ਬਣਾਇਆ ਸੀ।

ਇਹ ਵੀ ਪੜ੍ਹੋ : ਲੰਡਨ ਦੇ ਇਕ ਰੈਸਟੋਰੈਂਟ 'ਚ ਧੀ ਵਾਮਿਕਾ ਨਾਲ ਦਿਸੇ ਵਿਰਾਟ ਕੋਹਲੀ, ਤਸਵੀਰ ਹੋਈ ਵਾਇਰਲ

ਲੌਫਟੀ-ਈਟਨ ਨੇ ਸਿਰਫ 36 ਗੇਂਦਾਂ 'ਤੇ 101 ਦੌੜਾਂ ਦੀ ਪਾਰੀ ਖੇਡੀ। ਉਸ ਨੇ 11 ਚੌਕੇ ਅਤੇ 8 ਛੱਕੇ ਲਗਾਏ ਅਤੇ 280.55 ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ। ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਬਾਊਂਡਰੀ ਤੋਂ 92 ਦੌੜਾਂ ਬਣਾਈਆਂ। 22 ਸਾਲਾ ਲੌਫਟੀ-ਈਟਨ ਨੇ ਹੁਣ ਤੱਕ 33 ਟੀ-20 ਅੰਤਰਰਾਸ਼ਟਰੀ ਅਤੇ 36 ਵਨਡੇ ਖੇਡੇ ਹਨ। ਇਹ ਉਸਦਾ ਪਹਿਲਾ ਅੰਤਰਰਾਸ਼ਟਰੀ ਸੈਂਕੜਾ ਹੈ। ਲੌਫਟੀ-ਈਟਨ ਤੋਂ ਇਲਾਵਾ ਸਲਾਮੀ ਬੱਲੇਬਾਜ਼ ਮਲਾਨ ਕਰੂਗਰ ਨੇ ਵੀ 59 ਦੌੜਾਂ ਦੀ ਅਜੇਤੂ ਪਾਰੀ ਖੇਡੀ ਜਿਸ ਨਾਲ ਨਾਮੀਬੀਆ ਨੇ 4 ਵਿਕਟਾਂ 'ਤੇ 206 ਦੌੜਾਂ ਬਣਾਈਆਂ। ਜਵਾਬ 'ਚ ਨੇਪਾਲ ਦੀ ਟੀਮ 19ਵੇਂ ਓਵਰ 'ਚ 186 ਦੌੜਾਂ 'ਤੇ ਸਿਮਟ ਗਈ। ਨੇਪਾਲ ਲਈ ਦੀਪੇਂਦਰ ਸਿੰਘ ਐਰੀ (48) ਸਭ ਤੋਂ ਵੱਧ ਸਕੋਰਰ ਰਹੇ। ਨਾਮੀਬੀਆ ਲਈ ਰੁਬੇਨ ਟਰੰਪਲਮੈਨ ਨੇ 29 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਟੂਰਨਾਮੈਂਟ ਦੀ ਤੀਜੀ ਟੀਮ ਨੀਦਰਲੈਂਡ ਹੈ।

ਇਹ ਵੀ ਪੜ੍ਹੋ : ਭਾਰਤੀ ਬੈਡਮਿੰਟਨ ਖਿਡਾਰਨ ਰਕਸ਼ਾ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਜਿੱਤਿਆ ਇਟਾਲੀਅਨ ਜੂਨੀਅਰ ਸਿੰਗਲਜ਼ ਦਾ ਖਿਤਾਬ

ਟੀ-20 'ਚ ਸਭ ਤੋਂ ਤੇਜ਼ ਸੈਂਕੜਾ ਬਣਾਉਣ ਵਾਲੇ ਖਿਡਾਰੀ
33 ਗੇਂਦਾਂ: ਜੌਨ ਨਿਕੋਲ ਲੌਫਟੀ-ਈਟਨ (ਨੇਪਾਲ ਬਨਾਮ ਨਾਮੀਬੀਆ)
34 ਗੇਂਦਾਂ: ਕੁਸ਼ਲ ਮਾਲਾ (ਨੇਪਾਲ ਬਨਾਮ ਮੰਗੋਲੀਆ)
35 ਗੇਂਦਾਂ: ਰੋਹਿਤ ਸ਼ਰਮਾ (ਭਾਰਤ ਬਨਾਮ ਸ਼੍ਰੀਲੰਕਾ)
35 ਗੇਂਦਾਂ: ਐਸ ਵਿਕਰਮਸ਼ੇਖਰ (ਚੈੱਕ ਗਣਰਾਜ ਬਨਾਮ ਤੁਰਕੀ)

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Tarsem Singh

This news is Content Editor Tarsem Singh