ਟੀ20 ਕ੍ਰਿਕਟ ''ਚ ਚੌਥਾ ਸਭ ਤੋਂ ਤੇਜ਼ ਸੈਂਕੜਾ ਲਾ ਇਸ ਬੱਲੇਬਾਜ਼ ਨੇ ਬਣਾਇਆ ਵਰਲਡ ਰਿਕਾਰਡ

08/21/2019 1:17:18 PM

ਸਪੋਰਟਸ ਡੈਸਕ— ਐਤਵਾਰ 18 ਅਗਸਤ 2019 ਨੂੰ ਟੀ20 ਇੰਟਰਨੈਸ਼ਨਲ ਕ੍ਰਿਕਟ ਦਾ ਇਕ ਵਰਲਡ ਰਿਕਾਰਡ ਬਣਿਆ ਸੀ ਜਦੋਂ ਕਨੇਡਾ ਦੇ ਬੱਲੇਬਾਜ਼ ਰਵਿੰਦਰਪਾਲ ਸਿੰਘ ਨੇ ਕੇਮੈਨ ਆਇਲੈਂਡ ਖਿਲਾਫ ਆਪਣੇ ਟੀ20 ਇੰਟਰਨੈਸ਼ਨਲ ਡੈਬਿਊ ਮੈਚ 'ਚ ਸੈਂਕੜਾ ਲਾਇਆ ਸੀ। ਇਸ ਤੋਂ ਪਹਿਲਾਂ ਟੀ20 ਇੰਟਰਨੈਸ਼ਨਲ ਮੈਚ 'ਚ ਕਿਸੇ ਵੀ ਬੱਲੇਬਾਜ਼ ਨੇ ਸੈਂਕੜਾ ਨਹੀਂ ਲਾਇਆ ਸੀ। ਕ੍ਰਿਕਟ ਦੇ ਇਸ ਫਾਰਮੈਟ 'ਚ ਡੈਬਿਊ ਮੈਚ 'ਚ ਸਭ ਤੋਂ ਜ਼ਿਆਦਾ 98 ਦੌੜਾਂ ਪਹਿਲੀ ਪਾਰੀ 'ਚ ਆਸਟਰੇਲੀਆਈ ਬੱਲੇਬਾਜ਼ ਰਿਕੀ ਪੋਂਟਿੰਗ ਨੇ ਬਣਾਈਆਂ ਸਨ। 

ਰਵਿੰਦਰਪਾਲ ਸਿੰਘ ਨੇ ਸਿਰਫ਼ 47 ਗੇਂਦਾਂ 'ਚ ਸੈਂਕੜਾ ਲਾ ਕੇ ਇਤਿਹਾਸ ਰਚਿਆ ਸੀ, ਪਰ ਬੀਤੇ ਦਿਨ ਮੰਗਲਵਾਰ 20 ਅਗਸਤ 2019 ਨੂੰ ਇਹ ਵਰਲਡ ਰਿਕਾਰਡ ਟੁੱਟ ਗਿਆ ਜਦੋਂ ਨਮੀਬੀਆ ਦੇ ਬੱਲੇਬਾਜ਼ ਜੇ. ਪੀ. ਕੋਟਜੇ ਨੇ ਬੋਤਸਵਾਨਾ ਖਿਲਾਫ ਆਪਣੇ ਡੈਬਿਊ ਟੀ20 ਇੰਟਰਨੈਸ਼ਨਲ ਮੈਚ 'ਚ ਤੂਫਾਨੀ ਸੈਂਕੜਾ ਲਾਇਆ। ਜੇ. ਪੀ. ਕੋਟਜੇ ਨੇ ਸਿਰਫ਼ 43 ਗੇਂਦਾਂ 'ਚ 7 ਚੌਕੋ ਅਤੇ 9 ਛੱਕਿਆਂ ਦੀ ਮਦਦ ਨਾਲ 101 ਦੌੜਾਂ ਦੀ ਅਜੇਤੂ ਪਾਰੀ ਖੇਡੀ।
ਟੀ20 ਇੰਟਰਨੈਸ਼ਨਲ ਕ੍ਰਿਕਟ ਦਾ ਇਹ ਚੌਥਾ ਸਭ ਤੋਂ ਤੇਜ਼ ਸੈਂਕੜਾ ਹੈ, ਜੋ ਸਿਰਫ਼ 43 ਗੇਂਦਾਂ 'ਚ ਆਇਆ ਹੈ। ਜੇ. ਪੀ ਕੋਟਜੇ ਤੋਂ ਪਹਿਲਾਂ ਡੇਵਿਡ ਮਿਲਰ ਅਤੇ ਰੋਹਿਤ ਸ਼ਰਮਾ 35- 35 ਗੇਂਦਾਂ 'ਚ ਸੈਂਕੜਾ ਲਾ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ ਹਜਰਤੁੱਲਾਹ ਜਜਈ ਨੇ 42 ਗੇਂਦਾਂ 'ਚ ਟੀ20 ਇੰਟਰਨੈਸ਼ਨਲ ਮੈਚਾਂ 'ਚ ਸੈਂਕੜਾ ਲਾਇਆ ਹੈ। ਹੁਣ ਇਸ ਲਿਸਟ 'ਚ ਜੇ. ਪੀ ਕੋਟਜੇ ਦਾ ਨਾਂ ਵੀ ਸ਼ਾਮਿਲ ਹੋ ਗਿਆ ਹੈ, ਜੋ ਚੌਥੇ ਨੰਬਰ 'ਤੇ ਹੈ।