ਨਾਗਲ ਅਤੇ ਵਾਨ ਬੀਮ ''ਚ ਹੋਵੇਗਾ ਖਿਤਾਬੀ ਮੁਕਾਬਲਾ

09/09/2017 8:50:24 AM

ਚੇਨਈ— ਚੋਟੀ ਦਾ ਦਰਜਾ ਪ੍ਰਾਪਤ ਸੁਮਿਤ ਨਾਗਲ ਨੇ ਕੁਆਲੀਫਾਇਰ ਅਰਜੁਨ ਖਾਡੇ ਨੂੰ ਤਿੰਨ ਸੈੱਟ ਤਕ ਚਲੇ ਮੁਕਾਬਲੇ 'ਚ 6-2, 3-6, 6-2 ਨਾਲ ਹਰਾ ਕੇ ਅੱਜ ਆਪਣੀ ਆਈ.ਟੀ.ਐੱਫ. ਯੂਜਰਸ ਟੈਨਿਸ ਚੈਂਪੀਅਨਸ਼ਿਪ 2017 ਦੇ ਫਾਈਨਲ 'ਚ ਜਗ੍ਹਾ ਬਣਾਈ ਜਿੱਥੇ ਉਨ੍ਹਾਂ ਦਾ ਮੁਕਾਬਲਾ ਨੀਦਰਲੈਂਡ ਦੇ ਤੀਜਾ ਦਰਜਾ ਪ੍ਰਾਪਤ ਕੋਲਿਨ ਵਾਨ ਬੀਮ ਨਾਲ ਹੋਵੇਗਾ। 

ਵਾਨ ਬੀਮ ਨੇ ਪਹਿਲਾ ਸੈਟ ਗੁਆਉਣ ਦੇ ਬਾਅਦ ਵਾਪਸੀ ਕੀਤੀ ਅਤੇ ਇਕ ਹੋਰ ਸੈਮੀਫਾਈਨਲ 'ਚ ਪੰਜਵਾਂ ਦਰਜਾ ਪ੍ਰਾਪਤ ਭਾਰਤੀ ਹਾਦਿਨ ਬਾਵਾ ਨੂੰ 5-7, 6-4, 6-2 ਨਾਲ ਹਰਾਇਆ। ਡਬਲਜ਼ ਫਾਈਨਲ 'ਚ ਤਾਈ ਵੂ ਲੀ ਅਤੇ ਜੁ ਹਾਈ ਮੂਨ ਦੀ ਕੋਰੀਆਈ ਜੋੜੀ ਨੇ ਪੀ.ਸੀ. ਵਿਗਨੇਸ਼ ਅਤੇ ਅਨਿਰੁਦਰ ਚੰਦਰਸ਼ੇਖਰ ਦੀ ਭਾਰਤੀ ਜੋੜੀ ਨੂੰ 6-3, 6-4 ਨਾਲ ਹਰਾ ਕੇ ਖਿਤਾਬ ਜਿੱਤਿਆ।