ਨਡਾਲ ਵੇਚਣਗੇ ਆਪਣੀ ਲਗਜ਼ਰੀ ਯਾਟ, ਕੀਮਤ ਜਾਣ ਰਹਿ ਜਾਓਗੇ ਹੈਰਾਨ

07/20/2019 3:20:45 AM

ਜਲੰਧਰ— ਸਪੇਨ ਦੇ ਟੈਨਿਸ ਸਟਾਰ ਰਾਫੇਲ ਨਡਾਲ ਆਪਣੀ ਲਗਜ਼ਰੀ ਮੋਂਟੇ ਯਾਟ ਵੇਚਣ ਨੂੰ ਤਿਆਰੀ 'ਚ ਹੈ। ਕਰੀਬ 20 ਕਰੋੜ ਕੀਮਤ ਵਾਲੀ ਇਸ ਯਾਟ ਬੋਥੇਹੋਵਨ ਨੂੰ ਨਡਾਲ ਨੇ 2016 'ਚ ਖਰੀਦਿਆ ਸੀ। ਇਸ ਯਾਟ 'ਚ ਅੱਠ ਲੋਕਾਂ ਦੇ ਰੁਕਣ ਦਾ ਪ੍ਰਬੰਧ ਹੈ। ਨਡਾਲ ਜ਼ਿਆਦਾਤਰ ਆਪਣੇ ਪਾਰਟਨਰ ਸਿੱਕਾ ਪੈਰੋਲਾ ਤੇ ਦੋਸਤਾਂ ਦੇ ਨਾਲ ਇੱਥੇ ਪਾਰਟੀ ਕਰਨ ਆਉਂਦੇ ਰਹਿੰਦੇ ਹਨ। ਨਡਾਲ ਨੇ ਇਹ ਯਾਟ ਦੀ ਜ਼ਿੰਮੇਦਾਰੀ ਮਸ਼ਹੂਰ ਕੰਪਨੀ ਕੈਂਪਰ ਐਂਡ ਨਿਕੋਲ ਸੰਸ ਨੂੰ ਦਿੱਤੀ ਹੈ।


ਨੁਕੋਲਾਰੀ ਲੇਨਾਰਡ ਵਲੋਂ ਡਿਜ਼ਾਇਨ ਇਸ ਯਾਟ ਦੀ ਲੰਬਾਈ 23.6 ਮੀਟਰ ਹੈ। ਇਸ 'ਚ ਹਾਈ ਪ੍ਰਫਾਰਮੈੱਸ ਇੰਜਨ ਵੀ ਲੱਗਿਆ ਹੋਇਆ ਹੈ। ਬੋਥੇਹੋਵਨ ਨੂੰ ਖਰੀਦਣ ਤੋਂ ਪਹਿਲਾਂ ਨਡਾਲ ਦੇ ਕੋਲ ਅਵੰਤਿ ਨਾਂ ਦੀ ਯਾਟ ਵੀ ਸੀ। ਨਡਾਲ ਨੇ ਇਸ ਤੋਂ ਬਾਅਦ 2015 'ਚ ਹੋਏ ਬੋਟ ਸ਼ੋਅ ਦੇ ਦੌਰਾਨ ਮੋਂਟੇ ਕਾਰਲੋ ਦੀ ਇਸ ਯਾਟ ਨੂੰ ਦੇਖਿਆ। ਫਿਰ ਨਡਾਲ ਨੇ ਇਸ ਨੂੰ ਤਿੰਨ ਮਿਲੀਅਨ ਯੂਰੋ ਦੀ ਕੀਮਤ 'ਚ ਖਰੀਦਿਆ ਸੀ।

Gurdeep Singh

This news is Content Editor Gurdeep Singh