ਫਰਾਂਸ ਦੇ ਖਿਡਾਰੀ ਨੂੰ ਹਰਾ ਕੇ ਰਾਫੇਲ ਨਡਾਲ ਪੈਰਿਸ ਮਾਸਟਰਜ਼ ਟੂਰਨਾਮੈਂਟ ਦੇ ਸੈਮੀਫਾਈਨਲ 'ਚ

11/02/2019 3:21:56 PM

ਸਪੋਰਟਸ ਡੈਸਕ— ਵਰਲਡ ਨੰਬਰ-2 ਸਪੇਨ ਦੇ ਰਾਫੇਲ ਨਡਾਲ ਨੇ ਫ਼ਰਾਂਸ ਦੇ ਜੋ-ਵਿਲਫਰੇਡ ਸੋਂਗਾ ਨੂੰ ਮਾਤ ਦੇ ਕੇ ਇੱਥੇ ਜਾਰੀ ਪੈਰਿਸ ਮਾਸਟਰਸ ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ। ਟੂਰਨਾਮੈਂਟ ਦੇ ਕੁਆਟਰ ਫਾਈਨਲ 'ਚ ਸ਼ੁੱਕਰਵਾਰ ਨੂੰ ਨਡਾਲ ਨੂੰ ਸੋਂਗਾ ਨੇ ਸਖਤ ਟੱਕਰ ਦਿੱਤੀ, ਪਰ ਆਖਰ 'ਚ ਸਪੈਨਿਸ਼ ਖਿਡਾਰੀ ਨੇ 7- 6(7-4),6-1 ਨਾਲ ਜਿੱਤ ਦਰਜ ਕੀਤੀ।
ਆਖਰੀ-4 'ਚ ਨਡਾਲ ਦਾ ਸਾਮਣਾ ਕਨਾਡਾ ਦੇ ਨੌਜਵਾਨ ਖਿਡਾਰੀ ਡੈਨਿਸ ਸ਼ਾਪੋਵਾਲੋਵ ਨਾਲ ਹੋਵੇਗਾ। ਸ਼ਾਪੋਵਾਲੋਵ ਨੇ ਆਪਣੇ ਕੁਆਟਰ ਫਾਈਨਲ ਮੈਚ 'ਚ ਫ਼ਰਾਂਸ ਦੇ ਹੀ ਖ਼ੁਰਾਂਟ ਗੇਲ ਮੋਨਫਿਲਸ ਨੂੰ ਸਿੱਧੇ ਸੈਟਾਂ 'ਚ 6-2,6-2 ਨਾਲ ਹਰਾ ਦਿੱਤਾ।

ਬੀ. ਬੀ. ਸੀ ਦੇ ਮੁਤਾਬਕ ਰਾਫੇਲ ਨਡਾਲ ਅਤੇ ਨੋਵਾਕ ਜੋਕੋਵਿਚ ਵਿਚਾਲੇ ਵਰਲਡ ਨੰਬਰ-1 ਰੈਂਕਿੰਗ ਨੂੰ ਲੈ ਕੇ ਸਖਤ ਟੱਕਰ ਚੱਲ ਰਹੀ ਹੈ। ਜੋ ਖਿਡਾਰੀ ਇਸ ਟੂਰਨਾਮੈਂਟ ਨੂੰ ਜਿਤੇਗਾ ਉਹ ਸਾਲ ਦੇ ਆਖਰ 'ਚ ਪਹਿਲੇ ਸਥਾਨ 'ਤੇ ਰਹੇਗਾ। ਨਡਾਲ ਚੌਥੀ ਵਾਰ ਇਸ ਮੁਕਾਬਲੇ ਦੇ ਸੈਮੀਫਾਈਨਲ 'ਚ ਪੁੱਜਣ 'ਚ ਕਾਮਯਾਬ ਹੋਇਆ ਹੈ। ਹਾਲਾਂਕਿ ਉਹ ਇਕ ਵਾਰ ਵੀ ਇਸ ਪੈਰਿਸ ਮਾਸਟਰਸ ਦਾ ਖਿਤਾਬ ਨਹੀਂ ਜਿੱਤ ਸਕਿਆ।