ਨਡਾਲ, ਫੈਡਰਰ ਤੇ ਜੋਕੋਵਿਚ ਹੀ ਹੋਣਗੇ ਅਮਰੀਕੀ ਓਪਨ ਦੇ ਦਾਅਵੇਦਾਰ

08/25/2019 12:25:04 AM

ਨਿਊਯਾਰਕ— ਕਈ ਨੌਜਵਾਨ ਖਿਡਾਰੀ ਪੁਰਸ਼ ਟੈਨਿਸ ਦੇ 'ਬਿੱਗ ਥ੍ਰੀ' ਦਾ ਦਬਦਬਾ ਤੋੜਨ ਦੀ ਉਮੀਦ ਕਰਨਗੇ ਪਰ ਨੋਵਾਕ ਜੋਕੋਵਿਚ, ਰਾਫੇਲ ਨਡਾਲ ਤੇ ਰੋਜਰ ਫੈਡਰਰ ਅਮਰੀਕੀ ਓਪਨ ਦੇ ਪ੍ਰਮੁੱਖ ਦਾਅਵੇਦਾਰ ਬਣੇ ਰਹਿਣਗੇ।
ਚੋਟੀ ਦੀ ਰੈਂਕਿੰਗ ਦਾ ਖਿਡਾਰੀ ਜੋਕੋਵਿਚ, 20 ਵਾਰ ਦਾ ਗ੍ਰੈਂਡ ਸਲੈਮ ਚੈਂਪੀਅਨ ਫੈਡਰਰ ਤੇ ਸਪੈਨਿਸ਼ ਸੁਪਰਸਟਾਰ ਨਡਾਲ ਨੇ ਮਿਲ ਕੇ ਇਥੇ ਪਿਛਲੇ 11 ਗ੍ਰੈਂਡ ਸਲੈਮ ਖਿਤਾਬ ਹਾਸਲ ਕੀਤੇ ਹਨ। ਸਾਬਕਾ ਚੈਂਪੀਅਨ ਜੋਕੋਵਿਚ 17ਵੇਂ ਕਰੀਅਰ ਗ੍ਰੈਂਡ ਸਲੈਮ ਖਿਤਾਬ 'ਤੇ ਨਜ਼ਰਾਂ ਲਾਈ ਬੈਠਾ ਹੋਵੇਗਾ। ਉਸ ਨੇ ਪਿਛਲੇ ਪੰਜ 'ਚੋਂ ਚਾਰ ਗ੍ਰੈਂਡ ਸਲੈਮ ਜਿੱਤੇ ਹਨ, ਜੂਨ ਵਿਚ ਫ੍ਰੈਂਚ ਓਪਨ ਫਾਈਨਲ ਵਿਚ ਉਸ ਨੂੰ ਨਡਾਲ ਹੱਥੋਂ ਹਾਰ ਮਿਲੀ ਸੀ। 32 ਸਾਲਾ ਸਰਬੀਆਈ ਖਿਡਾਰੀ ਨੇ ਕਿਹਾ ਕਿ ਉਸ ਨੇ ਪਿਛਲੇ ਕੁਝ ਸਮੇਂ ਵਿਚ ਖਿਤਾਬ ਬਚਾਉਣ ਦੇ ਵਾਧੂ ਦਬਾਅ ਨਾਲ ਨਜਿੱਠਣਾ ਸਿੱਖ ਲਿਆ ਹੈ। 33 ਸਾਲਾ ਨਡਾਲ ਨੇ ਰੋਮ, ਫ੍ਰੈਂਚ ਓਪਨ ਤੇ ਮਾਂਟ੍ਰੀਅਲ ਵਿਚ ਖਿਤਾਬੀ ਜਿੱਤ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਉਹ ਵਿੰਬਲਡਨ ਦੇ ਸੈਮੀਫਾਈਨਲ ਵਿਚ ਫੈਡਰਰ ਹੱਥੋਂ ਹਾਰ ਗਿਆ ਸੀ।

Gurdeep Singh

This news is Content Editor Gurdeep Singh