ਨਾਡਾ 2437 ਹੈਲਪ ਲਾਈਨ ਬਣਾਏ : ਗੋਪੀਚੰਦ

07/24/2017 5:00:02 AM

ਨਵੀਂ ਦਿੱਲੀ- ਦੇਸ਼ ਵਿਚ ਡੋਪਿੰਗ ਦੇ ਤੇਜ਼ੀ ਨਾਲ ਵਧ ਰਹੇ ਮਾਮਲਿਆਂ 'ਤੇ ਚਿੰਤਾ ਪ੍ਰਗਟ ਕਰਦਿਆਂ ਰਾਸ਼ਟਰੀ ਬੈਡਮਿੰਟਨ ਕੋਚ ਪੁਲੇਲਾ ਗੋਪੀਚੰਦ ਨੇ ਕਿਹਾ ਹੈ ਕਿ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੂੰ 2437 ਹੈਲਪ ਲਾਈਨ ਬਣਾਉਣਾ ਚਾਹੀਦਾ ਹੈ ਤਾਂ ਕਿ ਖਿਡਾਰੀ ਕਿਸੇ ਤਰ੍ਹਾਂ ਦੀ ਦਵਾਈ ਲੈਣ ਤੋਂ ਪਹਿਲਾਂ ਸਲਾਹ ਲੈ ਸਕਣ। ਗੋਪੀਚੰਦ ਨੇ ਅਖਿਲ ਭਾਰਤੀ ਖੇਡ ਪ੍ਰੀਸ਼ਦ ਦੀ ਛੇਵੀਂ ਮੀਟਿੰਗ ਵਿਚ ਇਹ ਸਲਾਹ ਦਿੱਤੀ, ਜਿਸ ਦੀ ਪ੍ਰਧਾਨਗੀ ਪ੍ਰੀਸ਼ਦ ਦੇ ਮੁਖੀ ਵਿਜੇ ਕੁਮਾਰ ਮਲਹੋਤਰਾ ਨੇ ਕੀਤੀ। ਮਲਹੋਤਰਾ ਨੇ ਵੀ ਹਾਲ ਹੀ ਵਿਚ ਡੋਪਿੰਗ ਦੇ ਵਧਦੇ ਮਾਮਲਿਆਂ 'ਤੇ ਡੂੰਘੀ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਵਾਂ ਨਾਲ ਨਾ ਸਿਰਫ ਖੇਡਾਂ ਦਾ ਅਕਸ ਖਰਾਬ ਹੋ ਰਿਹਾ ਹੈ ਸਗੋਂ ਦੇਸ਼ ਦੇ ਅਕਸ ਨੂੰ ਦੁਨੀਆ ਭਰ ਵਿਚ ਧੱਕਾ ਲੱਗ ਰਿਹਾ ਹੈ।