ਮੁਤਕੋ ਨੇ ਰੂਸ ਫੁੱਟਬਾਲ ਮਹਾਸੰਘ ਦੇ ਅਹੁਦੇ ਤੋਂ ਵੀ ਦਿੱਤਾ ਅਸਤੀਫਾ

12/27/2017 1:36:13 AM

ਮਾਸਕੋ— ਰੂਸ ਦੇ ਉਪ ਪ੍ਰਧਾਨ ਮੰਤਰੀ ਵਿਤਾਲੀ ਮੁਤਕੋ ਨੇ ਇਸ ਸਾਲ ਓਲੰਪਿਕ ਤੋਂ ਲਾਈਫ ਟਾਈਮ ਪਾਬੰਦੀਸ਼ੁਦਾ ਕੀਤੇ ਜਾਣ ਤੋਂ ਬਾਅਦ ਰੂਸ ਫੁੱਟਬਾਲ ਮਹਾਸੰਘ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਹੈ। 
ਸਾਲ 2018 'ਚ ਫੀਫਾ ਫੁੱਟਬਾਲ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਜਾ ਰਹੇ ਰੂਸ ਦੇ ਉਪ ਪ੍ਰਧਾਨ ਮੰਤਰੀ ਨੇ ਮੰਗਲਵਾਰ ਨੂੰ ਹੀ ਖੇਡਾਂ ਦੀ ਵਿਸ਼ਵ ਪੱਧਰੀ ਅਦਾਲਤ (ਕੈਸ) ਵਿਚ ਖੁਦ 'ਤੇ ਲਾਈ ਗਈ ਲਾਈਫ ਟਾਈਮ ਪਾਬੰਦੀ ਵਿਰੁੱਧ ਅਪੀਲ ਦਾਇਰ ਕੀਤੀ। ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਨੇ ਡੋਪਿੰਗ 'ਚ ਰੂਸੀ ਪ੍ਰਸ਼ਾਸਨ ਦੇ ਸ਼ਾਮਿਲ ਹੋਣ ਦਾ ਦੋਸ਼ ਲਾਉਂਦਿਆਂ ਤੇ ਇਸ ਦਿਸ਼ਾ ਵਿਚ ਆਪਣੇ ਨਿਯਮਾਂ 'ਚ ਸੁਧਾਰ ਨਾ ਕਰਨ ਕਰਕੇ ਮੁਤਕੋ 'ਤੇ ਓਲੰਪਿਕ ਵਿਚ ਹਿੱਸਾ ਲੈਣ 'ਤੇ ਲਾਈਫ ਟਾਈਮ ਪਾਬੰਦੀ ਲਾ ਦਿੱਤੀ ਸੀ।