ਮੁਰਤਾਗ ਦਾ ਅਰਧ ਸੈਂਕੜਾ, ਆਇਰਲੈਂਡ ਨੇ ਬਣਾਈਆਂ 172 ਦੌੜਾਂ

03/16/2019 3:35:26 AM

ਦੇਹਰਾਦੂਨ— ਟਿਮ ਮੁਰਤਾਗ ਦੇ ਅਰਧ ਸੈਂਕੜੇ ਨਾਲ ਆਇਰਲੈਂਡ ਨੇ ਚੋਟੀ ਕ੍ਰਮ ਦੇ ਚਰਮਰਾਨੇ ਤੋਂ ਬਾਅਦ ਅਫਗਾਨਿਸਤਾਨ ਵਿਰੁੱਧ ਇਕਲੌਤੇ ਟੈਸਟ ਮੈਚ ਦੇ ਸ਼ੁਰੂਆਤੀ ਦਿਨ ਪਹਿਲੀ ਪਾਰੀ 'ਚ 172 ਦੌੜਾਂ ਬਣਾਈਆਂ। ਮੁਰਤਾਗ ਨੇ 11ਵੇਂ ਨੰਬਰ 'ਤੇ ਬੱਲੇਬਾਜ਼ੀ ਕਰਦੇ 75 ਗੇਂਦ 'ਚ ਜੇਤੂ 54 ਦੌੜਾਂ ਦੀ ਪਾਰੀ ਖੇਡੀ ਜਿਸ 'ਚ 4 ਚੌਕੇ ਤੇ 2 ਛੱਕੇ ਸ਼ਾਮਲ ਹਨ। ਇਸ ਤੋਂ ਪਹਿਲਾਂ ਆਇਰਲੈਂਡ ਦੇ ਚੋਟੀ ਕ੍ਰਮ ਦੇ ਬੱਲੇਬਾਜ਼ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਤੋਂ ਬਾਅਦ ਕੋਈ ਵੀ ਸਾਂਝੇਦਾਰੀ ਨਹੀਂ ਬਣ ਸਕੀ। ਮੁਰਤਾਗ ਤੇ ਜਾਰਜ ਡ੍ਰਾਕ੍ਰੇਲ (39) ਦੇ ਵਿਚ ਆਖਰੀ ਵਿਕਟ ਲਈ 87 ਦੌੜਾਂ ਦੀ ਸ਼ਾਨਦਾਰ ਇਕਮਾਤਰ ਸਾਂਝੇਦਾਰੀ ਰਹੀ ਜਿਸ ਤੋਂ ਬਾਅਦ ਆਇਰਲੈਂਡ ਦੀ ਪਾਰੀ 60 ਓਵਰਾਂ 'ਚ ਢੇਰ ਹੋ ਗਈ।


ਅਫਗਾਨਿਸਤਾਨ ਨੇ ਦਿਨ ਦਾ ਖੇਡ ਖਤਮ ਹੋਣ ਤੱਕ 31 ਓਵਰ 'ਚ 2 ਵਿਕਟ 'ਤੇ 90 ਦੌੜਾਂ ਬਣਾ ਲਈਆਂ ਸਨ। ਰਹਮਤ ਸ਼ਾਹ 22 ਤੇ ਹਸਮਤੁਲੱਾਹ ਸ਼ਾਹਿਦੀ 13 ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਹੈ। ਟੀਮ ਅਜੇ ਆਇਰਲੈਂਡ ਤੋਂ 82 ਦੌੜਾਂ ਪਿੱਛੇ ਹੈ। ਆਇਰਲੈਂਡ ਤੇ ਅਫਗਾਨਿਸਤਾਨ ਪਿਛਲੇ ਸਾਲ 5 ਵਨ ਡੇ ਡੇਬਿਊ ਕਰਨ ਤੋਂ ਬਾਅਦ ਆਪਣਾ ਦੂਸਰਾ ਟੈਸਟ ਖੇਡ ਰਹੇ ਹਨ।

Gurdeep Singh

This news is Content Editor Gurdeep Singh