ਮਰੇ, ਕੇਰਬਰ ਨੂੰ ਚੋਟੀ, ਜੋਕੋਵਿਚ ਨੂੰ ਦੂਜਾ ਦਰਜਾ ਹਾਸਲ

06/28/2017 6:44:01 PM

ਲੰਡਨ—ਵਿਸ਼ਵ ਪੁਰਸ਼ ਖਿਡਾਰੀ ਬ੍ਰਿਟੇਨ ਦੇ ਐਂਡੀ ਮਰੇ ਅਤੇ ਨੰਬਰ ਇਕ ਮਹਿਲਾ ਖਿਡਾਰੀ ਜਰਮਨੀ ਦੀ ਐਂਜਲਿਕ ਕੇਰਬਰ ਨੂੰ ਅਗਲੇ ਹਫਤੇ ਤੋਂ ਸ਼ੁਰੂ ਹੋਣ ਜਾ ਰਹੇ ਗ੍ਰੈਂਡ ਸਲੇਮ ਵਿੰਬਲਡਨ 'ਚ ਚੋਟੀ ਦਾ ਦਰਜਾ ਦਿੱਤਾ ਗਿਆ ਹੈ, ਜਦਕਿ 3 ਵਾਰ ਦੇ ਚੈਂਪੀਅਨ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਦੂਜਾ ਦਰਜਾ ਮਿਲਿਆ ਹੈ।
ਜੋਕੋਵਿਚ ਏ. ਟੀ. ਪੀ. ਵਿਸ਼ਵ ਰੈਂਕਿੰਗ 'ਚ ਚੌਥੇ ਸਥਾਨ 'ਤੇ ਖਿਸਕ ਗਏ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਗ੍ਰੈਂਡ ਸਲੇਮ 'ਚ ਦੂਜਾ ਦਰਜਾ ਮਿਲਿਆ ਹੈ ਜਦਕਿ ਇੱਥੇ 7 ਵਾਰ ਦੇ ਚੈਂਪੀਅਨ ਰੋਜ਼ਰ ਫੇਡਰਰ ਨੂੰ ਵੀ ਚੋਟੀ ਦਰਜਾ ਖਿਡਾਰੀਆਂ 'ਚ ਰੱਖਿਆ ਗਿਆ ਹੈ ਅਤੇ ਤੀਜਾ ਦਰਜਾ ਦਿੱਤਾ ਗਿਆ ਹੈ।
ਆਲ ਇੰਗਲੈਂਡ ਕਲੱਬ ਨੇ ਬੁੱਧਵਾਰ ਨੂੰ ਖਿਡਾਰੀਆਂ ਦੀ ਰੈਂਕਿੰਗ ਜਾਰੀ ਕੀਤੀ। ਨੰਬਰ ਇਕ ਖਿਡਾਰੀ ਬ੍ਰਿਟੇਨ ਦੇ ਮਰੇ ਅਤੇ ਮਹਿਲਾਵਾਂ 'ਚ ਨੰਬਰ ਇਕ ਕੇਰਬਰ ਵਿੰਬਲਡਨ 'ਚ ਚੋਟੀ ਦਰਜਾ ਖਿਡਾਰੀਆਂ ਦੇ ਤੌਰ 'ਤੇ ਉਤਰਨਗੇ। ਵਿੰਬਲਡਨ 'ਚ ਬਾਕੀ ਗ੍ਰੈਂਡ ਸਲੇਮ ਦੀ ਤੁਲਨਾ 'ਚ ਰੈਕਿੰਗ ਵੱਖ ਹਿਸਾਬ ਨਾਲ ਦਿੱਤੀ ਜਾਂਦੀ ਹੈ, ਜਿਸ 'ਚ ਗ੍ਰਾਮ ਕੋਰਟ 'ਤੇ ਖਿਡਾਰੀਆਂ ਦੇ 2 ਸਾਲ ਪਹਿਲਾ ਦੇ ਪ੍ਰਦਰਸ਼ਨ ਅਤੇ ਵਿਸ਼ਵ ਦੇ  ਚੋਟੀ 32 ਰੈਂਕਿੰਗ ਦੇ ਹਿਸਾਬ ਨਾਲ ਰੈਂਕਿੰਗ ਮਿਲਦੀ ਹੈ।
ਪਿਛਲੇ ਮਹੀਨੇ ਕਰੀਅਰ ਦਾ 10ਵਾਂ ਫ੍ਰੈਂਚ ਓਪਨ ਜਿੱਤਣ ਵਾਲੇ ਸਪੇਨ ਦੇ ਰਾਫੇਲ ਨਡਾਲ ਭਲਾ ਹੀ ਏ. ਟੀ. ਪੀ. ਰੈਂਕਿੰਗ 'ਚ ਦੂਜੇ ਨੰਬਰ 'ਤੇ ਹਨ ਪਰ ਉਨ੍ਹਾਂ ਨੇ ਵਿੰਬਲਡਨ 'ਚ ਚੌਥਾ ਦਰਜੇ ਨਾਲ ਸੰਤੋਸ਼ ਕਰਨਾ ਪਿਆ। 2 ਵਾਰ ਇੱਥੇ ਖਿਤਾਬ ਜਿੱਤਣ ਵਾਲੇ 31 ਸਾਲਾ ਨਡਾਲ ਵਿੰਬਲਡਨ 'ਚ 2011 ਤੋਂ ਬਾਅਦ 'ਚ ਚੌਥੇ ਰਾਊਂਡ ਨੂੰ ਪਾਰ ਨਹੀਂ ਕਰ ਸਕੇ ਹਨ।