ਮੁੰਬਈ ਇੰਟਰਨੈਸ਼ਨਲ ਸ਼ਤਰੰਜ— ਨੀਲੋਤਪਲ ਦੇ ਕੋਲ ਖਿਤਾਬ ਜਿੱਤਣ ਦਾ ਮੌਕਾ

06/11/2017 1:27:54 AM

ਮੁੰਬਈ, (ਨਿਕਲੇਸ਼ ਜੈਨ) ਮੁੰਬਈ ਇੰਟਰਨੈਸ਼ਨਲ ਮੇਅਰ ਕੱਪ ਦਾ 10ਵਾਂ ਸ਼ੈਸ਼ਨ ਆਪਣੇ ਨਿਰਣਾਇਕ ਦੌਰ 'ਚ ਪਹੁੰਚ ਗਿਆ ਹੈ ਅਤੇ 10 ਰਾਊਤ ਦੇ ਇਸ ਮੁਕਾਬਲੇ 'ਚ 9 ਰਾਊਤ ਤੋਂ ਬਾਅਦ ਭਾਰਤ ਦੇ ਗਰੈਂਡ ਮਾਸਟਰ ਨੀਲੋਤਪਾਲ ਦਾਸ ਅਤੇ ਅਤੇ ਹੁਣ ਭਾਰਤ ਦੇ ਕਿਟ ਇੰਟਰਨੈਸ਼ਨਲ ਜਿੱਤ ਕੇ ਜਬਰਦਸ਼ਤ ਲੈਅ 'ਚ ਚੱਲ ਰਹੇ ਵਿਅਤਨਾਮ ਦੇ ਹੋ ਡੁਕ ਦੇ ਵਿਚਾਲੇ ਖਿਤਾਬੀ ਮੁਕਾਬਲੇ ਦੀ ਬਿਸਾਤ ਬਿਸ਼ ਚੁੱਕੀ ਹੈ। ਦੋਵੇਂ ਖਿਡਾਰੀ 9 ਰਾਊਤ ਤੋਂ ਬਾਅਦ 7.5 ਅੰਕ ਬਣਾ ਕੇ ਰਹੇ ਹਨ। ਸ਼ਨੀਵਾਰ ਨੂੰ ਹੋਏ ਨੌਵੇਂ ਰਾਊਤ ਧਏ ਮੁਕਾਬਲੇ 'ਚ ਪਹਿਲੇ ਬੋਰਡ 'ਤੇ ਵਿਅਤਮਾਨ ਦੇ ਹੋ ਡੁਕ ਨੇ ਇਸ ਸਾਲ ਦੇ ਚੇਨਈ ਓਪਨ 'ਚ ਜੇਤੂ ਓਕਰੇਨ ਦੇ ਐਡਮ ਤੁਖੇਵ ਨੂੰ ਬੇਹੱਦ ਰੋਮਾਂਚਕ ਮੈਚ 'ਚ ਸਿਸਿਲਿਅਨ ਦੇ ਡ੍ਰੇਗਨ ਵੇਰਿਏਸਨ 'ਚ ਹਰਾਇਆ। ਦੂਜੇ ਬੋਰਡ ਮੁਕਾਬਲੇ ਭਾਰਤ ਦੇ ਹੀ ਦੋ ਖਿਡਾਰੀਆਂ ਦੇ ਵਿਚਾਲੇ ਗਰੈਂਡ ਮਾਸਟਰ ਨੀਲੋਤਪਲ ਦਾਸ ਨੇ ਗਰੈਂਡ ਮਾਸਟਰ ਚੱਕਰਵਰਤੀ ਨੂੰ ਹਰਾਇਆ ਸੀ। ਇਕ ਹੋਰ ਮੁਕਾਬਲੇ 'ਚ 6.5 ਅੰਕਾਂ 'ਤੇ ਖੇਡ ਰਹੇ ਨੌਜਵਾਨ ਸਾਈ ਕ੍ਰਿਸ਼ਨ ਨੂੰ ਬੰਗਲਾਦੇਸ਼ ਦੇ ਜਿਔਰ ਰਹਿਮਾਨ ਦੇ ਹੱਥੋ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਹੁਣ ਨਿਰਣਾਇਕ ਮੁਕਾਬਲੇ 'ਚ 7.3 ਅੰਕ 'ਤੇ ਦੋ ਖਿਡਾਰੀ ਹੋ ਡੁਕ ਅਤੇ ਨੀਲੋਤਪਲ ਆਪਸ 'ਚ ਮੁਕਾਬਲਾ ਖੇਡਣਗੇ ਜੋਂ ਜਿੱਤੇਗਾ ਉਹ ਖਿਤਾਬ ਵੀ ਜਿੱਤ ਜਾਵੇਗਾ ਜਦੋਂ ਕਿ ਡਰਾਅ ਹੋਣ 'ਤੇ 7 ਅੰਕ 'ਤੇ ਟਾਪ ਸੀਡ ਫਾਰੂਖ ਓਮੋਨਟੋਵ, ਜਿਔਰ ਰਹਿਮਾਨ, ਦੀਪਤਆਨ ਘੋਸ਼, ਵੀ ਖਿਤਾਬ ਨੂੰ ਜਿੱਤਣ ਦੇ ਅਸਲੀ ਦਾਅਵੇਦਾਰ ਹਨ।