IPL 2022 : ਅੱਜ ਮੁੰਬਈ ਦਾ ਸਾਹਮਣਾ ਲਖਨਊ ਨਾਲ, ਮੈਚ ਤੋਂ ਪਹਿਲਾਂ ਇਕ ਝਾਤ ਇਨ੍ਹਾਂ ਕੁਝ ਖ਼ਾਸ ਗੱਲਾਂ ''ਤੇ

04/24/2022 11:33:43 AM

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਦਾ 37ਵਾਂ ਮੈਚ ਅੱਜ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਮੁੰਬਈ ਇੰਡੀਅਨਜ਼ (ਐੱਮ. ਆਈ)  ਤੇ ਲਖਨਊ ਸੁਪਰ ਜਾਇੰਟਸ (ਐੱਲ ਐੱਸ. ਜੀ) ਦਰਮਿਆਨ ਖੇਡਿਆ ਜਾਵੇਗਾ। ਲਖਨਊ ਜਿੱਥੇ ਚਾਰ ਮੁਕਾਬਲੇ ਜਿੱਤ ਚੁੱਕੀ ਹੈ ਤੇ ਪਲੇਆਫ਼ ਦੀ ਦੌੜ 'ਚ ਬਣੀ ਹੋਈ ਹੈ, ਤਾਂ ਉੱਥੇ ਹੀ ਮੁੰਬਈ ਸੀਜ਼ਨ ਦੇ ਆਪਣੇ 7 ਮੈਚ ਗੁਆ ਕੇ ਟੂਰਨਾਮੈਂਟ ਤੋਂ ਬਾਹਰ ਹੋਣ ਦੀ ਕਗਾਰ 'ਤੇ ਹੈ। ਆਈ. ਪੀ. ਐੱਲ. ਦੇ 15ਵੇਂ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਇਹ ਸੋਚਨਾ ਵੀ ਮੁਸ਼ਕਲ ਸੀ ਕਿ ਪੰਜ ਵਾਰ ਦੀ ਜੇਤੂ ਮੁੰਬਈ ਇੰਡੀਅਨਜ਼ ਇੰਨਾ ਖ਼ਰਾਬ ਪ੍ਰਦਰਸ਼ਨ ਕਰੇਗੀ।

ਇਹ ਵੀ ਪੜ੍ਹੋ : ਬਰਥ-ਡੇ : 49 ਸਾਲਾ ਦੇ ਹੋਏ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ

ਸੰਭਾਵਿਤ ਪਲੇਇੰਗ-11 :-
ਲਖਨਊ ਸੁਪਰ ਜਾਇੰਟਸ : ਕੇ. ਐੱਲ. ਰਾਹੁਲ (ਕਪਤਾਨ), ਕਵਿੰਟਨ ਡੀ ਕਾਕ (ਵਿਕਟਕੀਪਰ), ਆਯੁਸ਼ ਬਡੋਨੀ, ਦੀਪਕ ਹੁੱਡਾ, ਮਾਰਕਸ ਸਟੋਈਨਿਸ, ਜੇਸਨ ਹੋਲਡਰ, ਕਰੁਣਾਲ ਪੰਡਯਾ, ਕ੍ਰਿਸ਼ਣੱਪਾ ਗੌਤਮ, ਦੁਸ਼ਮੰਥ ਚਮੀਰਾ, ਆਵੇਸ਼ ਖ਼ਾਨ, ਰਵੀ ਬਿਸ਼ਨੋਈ।

ਮੁੰਬਈ ਇੰਡੀਅਨਜ਼ : ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ (ਵਿਕਟਕੀਪਰ), ਸੂਰਯਕੁਮਾਰ ਯਾਦਵ, ਡੇਵਾਲਡ ਬ੍ਰੇਵਿਸ, ਤਿਲਕ ਵਰਮਾ, ਕੀਰੋਨ ਪੋਲਾਰਡ, ਫੈਬੀਅਨ ਐਲਨ, ਮੁਰੂਗਨ ਅਸ਼ਵਿਨ, ਜਸਪ੍ਰੀਤ ਬੁਮਰਾਹ, ਟਾਈਮਲ ਮਿਲਸ, ਜੈਦੇਵ ਊਨਾਦਕਟ।

ਇਹ ਵੀ ਪੜ੍ਹੋ : IPL 2022 : ਹੈਦਰਾਬਾਦ ਦੀ ਧਮਾਕੇਦਾਰ ਜਿੱਤ, ਬੈਂਗਲੁਰੂ ਨੂੰ 9 ਵਿਕਟਾਂ ਨਾਲ ਹਰਾਇਆ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh