ਮੁੰਬਈ ਇੰਡੀਅਨਜ਼ ਨੇ IPL ਦੀ ਤਿਆਰੀ ਕੀਤੀ ਸ਼ੁਰੂ, ਟੀਮ ਨਾਲ ਜੁੜੇ ਇਹ ਵੱਡੇ ਖਿਡਾਰੀ

03/15/2022 8:29:17 PM

ਮੁੰਬਈ- ਰਿਕਾਰਡ ਪੰਜ ਵਾਰ ਦੀ ਆਈ. ਪੀ. ਐੱਲ. ਚੈਂਪੀਅਨ ਮੁੰਬਈ ਇੰਡੀਅਨਜ਼ ਨੇ 2022 ਸੈਸ਼ਨ ਦੀਆਂ ਤਿਆਰੀਆਂ ਮੰਗਲਵਾਰ ਤੋਂ ਸ਼ੁਰੂ ਕਰ ਦਿੱਤੀਆਂ। ਮੁੰਬਈ ਇੰਡੀਅਨਜ਼ ਦੇ ਪਹਿਲੇ ਮੈਚ ਤੋਂ 12 ਦਿਨ ਪਹਿਲਾਂ ਅਨੁਕੂਲਨ ਕੈਂਪ ਨਵੀਂ ਮੁੰਬਈ ਦੇ ਰਿਲਾਇੰਸ ਜੀਓ ਸਟੇਡੀਅਮ ਵਿਚ ਸ਼ੁਰੂ ਹੋ ਗਿਆ ਹੈ। ਟੀਮ ਵਲੋਂ ਜਾਰੀ ਇਕ ਬਿਆਨ ਦੇ ਅਨੁਸਾਰ ਕਿ ਮੁੰਬਈ ਇੰਡੀਅਨਜ਼ ਟੀਮ ਦੇ ਅੰਦਰ ਹੀ ਅਭਿਆਸ ਮੈਚ ਖੇਡੇਗੀ, ਜੋ ਕੈਂਪ ਦੇ ਦੂਜੇ ਹਫਤੇ ਵਿਚ ਖੇਡੇ ਜਾਣਗੇ।

 

ਇਹ ਖ਼ਬਰ ਪੜ੍ਹੋ- PAK v AUS : ਬਾਬਰ ਦਾ ਸੈਂਕੜਾ, ਪਾਕਿਸਤਾਨ ਦਾ ਸਕੋਰ 192/2
ਪਹਿਲੇ ਅਭਿਆਸ ਸੈਸ਼ਨ ਤੋਂ ਪਹਿਲਾਂ ਟੀਮ ਦੇ ਕ੍ਰਿਕਟ ਨਿਰਦੇਸ਼ਕ ਅਤੇ ਕੋਚ ਮਹਿਲਾ ਜੈਵਰਧਨੇ ਦੀ ਅਗਵਾਈ ਵਿਚ ਖਿਡਾਰੀਆਂ ਦਾ ਮੁਲਾਂਕਣ ਕੀਤਾ ਗਿਆ। ਜ਼ਹੀਰ ਅਤੇ ਜੈਵਰਧਨੇ ਦੇ ਨਾਲ ਕੋਚਿੰਗ ਸਟਾਫ 'ਚ ਸ਼ੇਨ ਬਾਂਡ, ਰੌਬਿਨ ਸਿੰਘ, ਕਿਰਨ ਮੌਰੇ, ਰਾਹੁਲ ਸੰਘਵੀ, ਵਿਨੇ ਕੁਮਾਰ, ਟੀ-ਏ ਸੇਕਰ, ਪਾਲ ਚੈਪਮੈਨ ਅਤੇ ਡਾਟਾ ਵਿਸ਼ਲੇਸ਼ਕ ਸੀ. ਕੇ. ਐੱਮ. ਧਨੰਜੈ ਹਨ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh