IPL 2021: ਮੈਚ ਹਾਰਨ ਦੇ ਬਾਅਦ ਵੀ ਰੋਹਿਤ ਸ਼ਰਮਾ ਦੀ ਹੋ ਰਹੀ ਹਰ ਪਾਸੇ ਤਾਰੀਫ਼, ਬੂਟ ਹਨ ਖ਼ਾਸ ਵਜ੍ਹਾ

04/10/2021 6:33:17 PM

ਚੇਨਈ (ਵਾਰਤਾ) : ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਉਂਝ ਤਾਂ ਸ਼ਾਂਤ ਸੁਭਾਅ ਦੇ ਹਨ ਪਰ ਮੈਦਾਨ ’ਤੇ ਉਨ੍ਹਾਂ ਦਾ ਬੱਲਾ ਕਾਫ਼ੀ ਬੋਲਦਾ ਹੈ। ਰੋਹਿਤ ਨੇ ਆਪਣੇ ਇਸੇ ਅੰਦਾਜ਼ ਨੂੰ ਕਾਇਮ ਰੱਖਦੇ ਹੋਏ ਮੌਜੂਦਾ ਆਈ.ਪੀ.ਐਲ. 2021 ਸੀਜ਼ਨ ਵਿਚ ਗ੍ਰੇਟ ਵਨ-ਹਾਰਨਡ ਰਾਈਨੋਸੋਰਸ ਅਤੇ ਭਾਰਤੀ ਰਾਈਨੋ ਨੂੰ ਬਚਾਉਣ ਪ੍ਰਤੀ ਜਾਗਰੂਕਤਾ ਵਧਾਉਣ ਦਾ ਇਕ ਅਨੋਖਾ ਤਰੀਕਾ ਅਪਣਾਇਆ ਹੈ।

ਇਹ ਵੀ ਪੜ੍ਹੋ : IPL ’ਤੇ ਕੋਰੋਨਾ ਦਾ ਸਾਇਆ, ਵਾਨਖੇੜੇ ਖੇਡ ਮੈਦਾਨ ’ਚ ਬਿਨਾਂ ਨੈਗੇਟਿਵ ਰਿਪੋਰਟ ਨਹੀਂ ਮਿਲੇਗੀ ਮੈਚ ਦੇਖਣ ਦੀ ਇਜਾਜ਼ਤ

ਦਰਅਸਲ ਰੋਹਿਤ ਸ਼ੁੱਕਰਵਾਰ ਨੂੰ ਰਾਇਲ ਚੈਂਲੇਜਰਸ ਬੈਂਗਲੋਰ (ਆਰ.ਸੀ.ਬੀ.) ਖ਼ਿਲਾਫ਼ ਇਸ ਸੀਜ਼ਨ ਦੇ ਪਹਿਲੇ ਆਈ.ਪੀ.ਐਲ. ਮੁਕਾਬਲੇ ਵਿਚ ਖ਼ਾਸ ਤਰੀਕੇ ਨਾਲ ਡਿਜ਼ਾਇਨ ਕੀਤੇ ਬੂਟ ਪਾ ਕੇ ਖੇਡਣ ਉਤਰੇ, ਜਿਸ ਵਿਚ ਗ੍ਰੇਟ ਵਨ-ਹਾਰਨਡ ਰਾਈਨੋਸੋਰਸ ਅਤੇ ਭਾਰਤੀ ਰਾਈਨੋ ਵਰਗੀਆਂ ਸੰਕਟਮਈ ਪ੍ਰਜਾਤੀਆਂ ਨੂੰ ਦਰਸਾਇਆ ਗਿਆ, (ਇਕ ਸਿੰਗ ਵਾਲੇ ਗੈਂਡਿਆਂ' ਦੀਆਂ ਤਸਵੀਰਾਂ ਵਾਲੇ ਬੂਟ) ਜਿਨ੍ਹਾਂ ਨੂੰ ਬਚਾਉਣ ਦੀ ਗੱਲ ਰੋਹਿਤ ਹਮੇਸ਼ਾ ਕਰਦੇ ਹਨ। ਉਨ੍ਹਾਂ ਦੇ ਬੂਟਾਂ ’ਤੇ ਇਕ ਖ਼ਾਸ ਕਲਾ ਜ਼ਰੀਏ ਭਾਰਤੀ ਰਾਈਨੋ ਛਪੇ ਹੋਏ ਸਨ ਅਤੇ ਨਾਲ ਹੀ ਲਿਖਿਆ ਸੀ ਕਿ ‘ਸੇਵ ਦਿ ਰਾਈਨੋ’।

ਇਹ ਵੀ ਪੜ੍ਹੋ : IPL 2021: ਲਗਾਤਾਰ 9ਵੀਂ ਵਾਰ ਪਹਿਲਾ ਮੈਚ ਹਾਰੀ ਮੁੰਬਈ, ਰੋਹਿਤ ਬੋਲੇ- 'ਮੈਚ ਨਾਲੋਂ ਚੈਂਪੀਅਨਸ਼ਿਪ ਜਿੱਤਣਾ ਮਹੱਤਵਪੂਰਨ' 

ਯਕੀਨਨ ਉਨ੍ਹਾਂ ਦੀ ਇਸ ਪਹਿਲ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਬਾਰੇ ਵਿਚ ਸਿੱਖਿਅਤ ਹੋਣਗੇ ਅਤੇ ਅਲੋਪ ਹੋਣ ਵਾਲੀਆਂ ਪ੍ਰਜਾਤੀਆਂ ਨੂੰ ਬਚਾਉਣ ਦੀ ਦਿਸ਼ਾ ਵਿਚ ਕੀਤੀਆਂ ਜਾ ਰਹੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਹੋਰ ਬੱਲ ਮਿਲੇਗਾ।

ਇਹ ਵੀ ਪੜ੍ਹੋ : ਚਿੰਤਾਜਨਕ: ਵਿਸ਼ਵ ’ਚ 1 ਦਿਨ ’ਚ 9 ਲੱਖ ਤੋਂ ਜ਼ਿਆਦਾ ਲੋਕਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 

cherry

This news is Content Editor cherry