ਮੁੰਬਈ ਇੰਡੀਅਨਜ਼ ਨੇ WWE ਚੈਂਪੀਅਨ ਜਿੰਦਰ ਮਾਹਲ ਨੂੰ ਦਿੱਤਾ ਖਾਸ ਤੋਹਫਾ

07/21/2017 6:07:53 PM

ਨਵੀਂ ਦਿੱਲੀ— ਆਈ.ਪੀ.ਐੱਲ. ਸੀਜ਼ਨ 10 ਦਾ ਖਿਤਾਬ ਜਿੱਤਣ ਵਾਲੀ ਮੁੰਬਈ ਇੰਡੀਅਨਜ਼ ਦੀ ਟੀਮ ਨੇ ਭਾਰਤੀ ਮੂਲ ਦੇ WWE ਚੈਂਪੀਅਨ ਜਿੰਦਰ ਮਾਹਲ ਨੂੰ ਖਾਸ ਤੋਹਫਾ ਦਿੱਤਾ ਹੈ। ਉਨ੍ਹਾਂ ਨੇ ਜਿੰਦਰ ਮਾਹਲ ਨੂੰ ਟੀਮ ਦੇ ਨਾਂ ਦੀ ਜਰਸੀ ਗਿਫਟ ਕੀਤੀ ਹੈ। 

ਜ਼ਿੰਦਰ ਮਾਹਲ ਨੇ ਉਨ੍ਹਾਂ ਵੱਲੋਂ ਦਿੱਤੇ ਗਏ ਇਸ ਤੋਹਫੇ ਨੂੰ ਲੈ ਕੇ ਖੁਸ਼ੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਇਸ ਜਰਸੀ ਨੂੰ ਪਹਿਨ ਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਕ੍ਰਿਕਟ ਮੇਰੀ ਜਾਨ ਹੈ। ਜਿੰਦਰ ਇਸ ਸਮੇਂ WWE 'ਚ ਛਾਏ ਹੋਏ ਹਨ। ਉਨ੍ਹਾਂ ਨੇ ਹਾਲ ਹੀ 'ਚ ਬੈਕਲੈਸ਼ ਪੀ.ਪੀ.ਵੀ. 'ਚ ਰੈਂਡੀ ਆਰਟਨ ਨੂੰ ਹਰਾਇਆ ਸੀ ਅਤੇ ਹੁਣ WWE ਬੈਟਲਗ੍ਰਾਊਂਡ ਦੇ ਪੰਜਾਬੀ ਪ੍ਰਿਜ਼ਨ ਮੈਚ 'ਚ ਉਹ ਉਨ੍ਹਾਂ ਨਾਲ ਲੜਨਗੇ।

ਮੁੰਬਈ ਨੂੰ ਵੀ ਮਿਲ ਚੁੱਕਾ ਹੈ WWE ਤੋਂ ਗਿਫਟ
ਕੁਝ ਦਿਨ ਪਹਿਲਾਂ WWE ਰੈਸਲਰ ਟ੍ਰਿਪਲ ਐੱਚ ਨੇ ਮੁੰਬਈ ਇੰਡੀਅਨਜ਼ ਨੂੰ ਆਪਣੀ ਬੈਲਟ ਗਿਫਟ ਕੀਤੀ ਸੀ। ਇਸ ਬੈਲਟ 'ਚ ਦੋਹਾਂ ਪਾਸੇ ਮੁੰਬਈ ਇੰਡੀਅਨਜ਼ ਦਾ ਲੋਗੋ ਲੱਗਾ ਹੋਇਆ ਸੀ। ਮੁੰਬਈ ਇੰਡੀਅਨਜ਼ ਨੇ ਇਸ ਸਾਲ ਲਗਾਤਾਰ ਤੀਜੀ ਵਾਰ ਇੰਡੀਅਨ ਪ੍ਰੀਮੀਅਰ ਲੀਗ ਦਾ ਖਿਤਾਬ ਆਪਣੇ ਨਾਂ ਕੀਤਾ ਹੈ। ਮੁੰਬਈ ਦੇ ਚੈਂਪੀਅਨ ਬਣਨ ਦੇ ਬਾਅਦ ਟ੍ਰਿਪਲ ਐੱਚ ਨੇ ਵਾਅਦਾ ਕੀਤਾ ਸੀ ਕਿ ਉਹ ਟੀਮ ਨੂੰ ਗਿਫਟ ਦੇਣਗੇ ਅਤੇ ਉਨ੍ਹਾਂ ਆਪਣਾ ਵਾਅਦਾ ਨਿਭਾਉਂਦੇ ਹੋਏ ਉਨ੍ਹਾਂ ਨੂੰ ਬੈਲਟ ਗਿਫਟ ਕੀਤੀ।