ਕੁਝ ਇਸ ਸ਼ਾਹੀ ਅੰਦਾਜ਼ 'ਚ ਮੁੰਬਈ ਨੇ ਮਨਾਇਆ ਜਿੱਤ ਦਾ ਜਸ਼ਨ

05/14/2019 3:54:24 PM

ਸਪਰੋਟ ਡੈਸਕ— ਮੁੰਬਈ ਨੇ ਆਈ. ਪੀ. ਐੱਲ. 2019 ਦਾ ਖਿਤਾਬ ਰਿਕਾਰਡ ਚੌਥੀ ਵਾਰ ਜਿੱਤ ਕੇ ਇਤਿਹਾਸ ਰਚ ਦਿੱਤਾ। ਰੋਮਾਂਚਕ ਮੁਕਾਬਲੇ 'ਚ ਆਪਣੇ ਵਿਰੋਧੀ ਚੇਨਈ ਨੂੰ 1 ਦੌੜ ਨਾਲ ਹਰਾ ਕੇ ਰੋਹਿਤ ਦੀ ਕਪਤਾਨੀ ਵਾਲੀ ਮੁੰਬਈ ਨੇ ਕੀਰਤੀਮਾਨ ਸਥਾਪਤ ਕਰ ਦਿੱਤਾ। ਉਹ ਚਾਰ ਵਾਰ ਆਈ ਪੀ ਐੱਲ ਦਾ ਖਿਤਾਬ ਜਿੱਤਣ ਵਾਲੀ ਪਹਿਲੀ ਟੀਮ ਬਣ ਗਈ।
ਇੰਨੀ ਵੱਡੀ ਇਤਿਹਾਸਿਕ ਜਿੱਤ ਤੋਂ ਬਾਅਦ ਜਿੱਥੇ ਟੀਮ 'ਤੇ ਕਾਫੀ ਪੈਸਿਆਂ ਦਾ ਮੀਂਹ ਹੋਇਆ ਉਥੇ ਹੀ ਟੀਮ ਨੇ ਜਸ਼ਨ ਵੀ ਬੜੇ ਧੁੰਮ-ਧਾਮ ਨਾਲ ਮਨਾਇਆ। 9PL ਦੇ 12ਵੇਂ ਸੀਜ਼ਨ 'ਚ ਮੁੰਬਈ ਦੀ ਰੋਮਾਂਚਕ ਖਿਤਾਬੀ ਜਿੱਤ ਤੋਂ ਬਾਅਦ ਸੋਮਵਾਰ ਨੂੰ ਟੀਮ ਵਾਪਸ ਮੁੰਬਈ ਪਹੁੰਚੀ, ਇਸ ਮੌਕੇ 'ਤੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। 

ਟੀਮ ਨੂੰ ਸੋਮਵਾਰ ਸ਼ਾਮ ਮੁਕੇਸ਼ ਤੇ ਨੀਤਾ ਅੰਬਾਨੀ ਦੇ ਘਰ ਏਟਿਲਿਆ ਵਲੋਂ ਖੁੱਲੀ ਬਸ 'ਚ ਮਰੀਨ ਡਰਾਈਵ ਹੁੰਦੇ ਹੋਏ ਨਰੀਮਨ ਪੁਵਾਇੰਟ ਸਥਿਤ ਹੋਟਲ ਟਰਾਇਡੈਂਟ ਤੱਕ ਲੈ ਜਾਇਆ ਗਿਆ। ਇਸੇ ਸਫਰ ਦੇ ਦੌਰਾਨ ਖਿਡਾਰੀ ਪੂਰੇ ਰਸਤੇ ਖਿਤਾਬੀ ਜਿੱਤ ਦਾ ਜਸ਼ਨ ਮਨਾਉਂਦੇ ਰਹੇ ਤੇ ਇਸ ਦੌਰਾਨ ਬਸ ਦੇ ਚਾਰੇ ਪਾਸੇ ਮੌਜੂਦ ਹਜ਼ਾਰਾਂ ਪ੍ਰਸ਼ੰਸਕ ਉਨ੍ਹਾਂ ਦੀ ਟੀਮ ਦੇ ਦੀਦਾਰ ਲਈ ਮੌਜੂਦ ਰਹੇ। ਸਾਰੇ ਖਿਡਾਰੀਆਂ ਨੇ ਵਾਰੀ-ਵਾਰੀ ਨਾਲ ਹੱਥ 'ਚ ਟਰਾਫੀ ਲੈ ਕੇ ਜਿੱਤ ਦਾ ਜਸ਼ਨ ਮਨਾਇਆ। ਖੁੱਲੀ ਬਸ 'ਚ ਖਿਡਾਰੀਆਂ ਦੇ ਨਾਲ ਨੀਤਾ ਅੰਬਾਨੀ ਵੀ ਮੌਜੂਦ ਰਹੇ।