ਕੁੱਝ ਸਮੇਂ ਲਈ ਮੁੰਬਈ ਰਣਜੀ ਟੀਮ ਦੇ ਕੋਚ ਦੀ ਚੋਣ ਟਲੀ

05/30/2017 4:48:07 PM

ਮੁੰਬਈ— ਐਮ. ਸੀ. ਏ. (ਮੁੰਬਈ ਕ੍ਰਿਕਟ ਸੰਘ) ਦੀ ਕ੍ਰਿਕਟ ਸੁਧਾਰ ਕਮੇਟੀ ਦੀ ਅੱਜ ਇੱਥੇ ਵੱਖ-ਵੱਖ ਉਮਰ ਵਰਗਾਂ ਲਈ ਕੋਚ ਦੀ ਚੋਣ ਲਈ ਬੈਠਕ ਹੋਈ, ਜਿਸ 'ਚ ਉਸ ਦੀ ਰਣਜੀ ਟਰਾਫੀ ਟੀਮ ਦੇ ਕੋਚ ਦੀ ਚੋਣ ਕੁੱਝ ਦਿਨ ਤੱਕ ਟਾਲ ਦਿੱਤੀ ਗਈ ਹੈ। ਬੈਠਕ 'ਚ ਮੌਜੂਦ ਰਹਿਣ ਵਾਲੇ ਐੱਮ. ਸੀ. ਏ. ਸੂਤਰਾਂ ਨੇ ਕਿਹਾ ਕਿ ਅਸੀਂ ਰਣਜੀ ਟਰਾਫੀ ਨੂੰ ਛੱਡ ਕੇ ਹਰ ਉਮਰ ਵਰਗ ਦੇ ਲਈ ਕੋਚ ਨਿਯੁਕਤ ਕਰ ਦਿੱਤੇ ਹਨ। ਰਣਜੀ ਕੋਚ 'ਤੇ 2 ਜੂਨ ਨੂੰ ਫੈਸਲਾ ਕੀਤਾ ਜਾਵੇਗਾ। ਮੁੰਬਈ ਰਣਜੀ ਟੀਮ ਦਾ ਕੋਚ ਬਣਨ ਲਈ ਸਾਬਕਾ ਟੈਸਟ ਬੱਲੇਬਾਜ਼ ਪ੍ਰਵੀਨ ਆਮਰੇ ਅਤੇ ਸਾਬਕਾ ਵਿਕਟਕੀਪਰ ਸਮੀਰ ਦਿਘੇ ਦੌੜ 'ਚ ਹਨ। ਸੂਤਰਾਂ ਨੇ ਕਿਹਾ ਕਿ ਇਨ੍ਹਾਂ ਦੋਹਾਂ 'ਚ ਹੀ ਕਿਸੇ ਇਕ ਦੀ ਚੋਣ ਕੀਤੀ ਜਾਵੇਗੀ।