ਚੇਨਈਅਨ ਨੂੰ 2-0 ਨਾਲ ਹਰਾ ਕੇ ਮੁੰਬਈ ਨੇ ਜਾਰੀ ਰਖਿਆ ਅਜੇਤੂ ਪ੍ਰਦਰਸ਼ਨ

12/07/2018 1:24:02 PM

ਮੁੰਬਈ— ਹੀਰੋ ਇੰਡੀਅਨ ਸੁਪਰ ਲੀਗ (ਆਈ.ਐੱਸ.ਐੱਲ.) ਦੇ ਪੰਜਵੇਂ ਸੀਜ਼ਨ 'ਚ ਸ਼ਾਨਦਾਰ ਫਾਰਮ ਚਲ ਚਲ ਰਹੀ ਮੇਜ਼ਬਾਨ ਮੁੰਬਈ ਸਿਟੀ ਐੱਫ.ਸੀ. ਨੇ ਵੀਰਵਾਰ ਨੂੰ ਆਪਣੇ ਅਜੇਤੂ ਪ੍ਰਦਰਸ਼ਨ ਨੂੰ ਬਰਕਰਾਰ ਰਖਦੇ ਹੋਏ ਮੁੰਬਈ ਫੁੱਟਬਾਲ ਐਰੀਨਾ 'ਚ ਚੇਨਈਅਨ ਐੱਫ.ਸੀ. ਨੂੰ 2-0 ਨਾਲ ਹਰਾ ਦਿੱਤਾ। ਮੁੰਬਈ ਇਸ ਮੈਚ ਨੂੰ ਮਿਲਾ ਕੇ 6 ਮੈਚਾਂ ਤੋਂ ਅਜੇਤੂ ਹੈ ਜਿਸ 'ਚੋਂ ਪੰਜ 'ਚ ਉਸ ਨੂੰ ਜਿੱਤ ਮਿਲੀ ਹੈ।

ਇਸ ਜਿੱਤ ਨਾਲ ਮੇਜ਼ਬਾਨ ਨੂੰ 10 ਟੀਮਾਂ ਦੇ ਸਕੋਰ ਬੋਰਡ 'ਚ ਦੂਜੇ ਸਥਾਨ 'ਤੇ ਪਹੁੰਚ ਗਿਆ ਹੈ। ਇਸ ਮੈਚ ਤੋਂ ਮਿਲੇ ਅੰਕਾਂ ਦੇ ਨਾਲ ਉਸ ਦੇ 20 ਅੰਕ ਹੋ ਗਏ ਹਨ ਅਤੇ ਉਸ ਨੇ ਨਾਰਥਈਸਟ ਯੂਨਾਈਟਿਡ ਨੂੰ ਦੂਜੇ ਸਥਾਨ ਤੋਂ ਗੱਦੀਓਂ ਲਾਹ ਦਿੱਤਾ। ਜਦਕਿ ਮੌਜੂਦਾ ਜੇਤੂ ਦੀ ਖਰਾਬ ਫਾਰਮ ਲਗਾਤਾਰ ਜਾਰੀ ਹੈ। ਇਹ ਉਸ ਦੀ 11 ਮੈਚਾਂ 'ਚ ਅੱਠਵੀਂ ਹਾਰ ਹੈ। ਉਸ ਨੂੰ ਸਿਰਫ ਇਕ ਜਿੱਤ ਮਿਲੀ ਹੈ ਜਦਕਿ ਦੋ ਮੈਚ ਡਰਾਅ ਰਹੇ ਹਨ। ਉਹ ਪੰਜ ਅੰਕਾਂ ਦੇ ਨਾਲ ਅੱਠਵੇਂ ਸਥਾਨ 'ਤੇ ਹੀ ਕਾਇਮ ਹੈ।

Tarsem Singh

This news is Content Editor Tarsem Singh