ਬੰਗਾਲ ਦੀ ਦਬੰਗ ''ਤੇ ਆਸਾਨ ਜਿੱਤ, ਮੁੰਬਈ ਨੇ ਤਾਮਿਲ ਨੂੰ ਹਰਾਇਆ

10/01/2019 1:47:18 AM

ਪੰਚਕੂਲਾ— ਬੰਗਾਲ ਵਾਰੀਅਰਸ ਨੇ ਇੱਥੇ ਸੋਮਵਾਰ ਨੂੰ ਪ੍ਰੋ ਕਬੱਡੀ ਲੀਗ ਮੁਕਾਬਲੇ 'ਚ ਦਬੰਗ ਦਿੱਲੀ ਨੂੰ 42-33 ਨਾਲ ਹਰਾਇਆ। ਵਾਰੀਅਰਸ ਦੇ ਹੁਣ 78 ਅੰਕ ਹੋ ਗਏ ਹਨ ਤੇ ਉਹ ਦਿੱਲੀ ਤੋਂ ਸਿਰਫ 4 ਅੰਕ ਪਿੱਛੇ ਹੈ। ਇਕ ਹੋਰ ਮੁਕਾਬਲੇ 'ਚ ਯੂ ਮੁੰਬਾ ਨੇ ਤਾਮਿਲ ਥਲਾਈਵਾਸ ਨੂੰ 36-22 ਨਾਲ ਹਰਾ ਕੇ ਅੰਕ ਸੂਚੀ 'ਚ ਚੌਥਾ ਸਥਾਨ ਹਾਸਲ ਕਰ ਲਿਆ ਹੈ। ਮੁੰਬਈ ਦੀ ਟੀਮ ਦੇ 59 ਅੰਕ ਹੋ ਗਏ ਹਨ। ਬੰਗਾਲ ਤੇ ਦਿੱਲੀ ਦੇ ਮੈਚ 'ਚ ਵਾਰੀਅਰਸ ਦੇ ਮਨਿੰਦਰ ਸਿੰਘ ਨੇ ਸੈਸ਼ਨ 'ਚ ਦਸਵੀਂ ਵਾਰ ਸੁਪਰ 10 ਦਾ ਸਕੋਰ ਬਣਾਇਆ ਪਰ ਇਸ ਵਿਚ ਜ਼ਖਮੀ ਵੀ ਹੋ ਗਏ।

Gurdeep Singh

This news is Content Editor Gurdeep Singh