ਵੀਡੀਓ : ਰੈਨਾ-ਭੱਜੀ 'ਤੇ ਪਈਆਂ ਗੇਂਦਾਂ, ਛਤਰੀ ਲੈ ਕੇ ਹਸਦੇ ਰਹੇ ਧੋਨੀ

03/23/2019 3:15:31 PM

ਸਪੋਰਟਸ ਡੈਸਕ— ਆਈ.ਪੀ.ਐੱਲ. 2019 ਦੀ ਸ਼ੁਰੂਆਤ 23 ਮਾਰਚ ਤੋਂ ਹੋਵੇਗੀ। ਸੀਜ਼ਨ ਦਾ ਪਹਿਲਾ ਮੈਚ ਮਹਿੰਦਰ ਸਿੰਘ ਧੋਨੀ ਦੀ ਚੇਨਈ ਸੁਪਰ ਕਿੰਗਜ਼ (ਸੀ.ਐੱਸ.ਕੇ.) ਅਤੇ ਵਿਰਾਟ ਕੋਹਲੀ ਦੀ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ.ਸੀ.ਬੀ.) ਵਿਚਾਲੇ ਖੇਡਿਆ ਜਾਵੇਗਾ। ਚੇਨਈ ਸੁਪਰ ਕਿੰਗਜ਼ ਦੀ ਟੀਮ ਦੇ ਸਟਾਰ ਖਿਡਾਰੀ ਪ੍ਰੀ ਆਈ.ਪੀ.ਐੱਲ. ਸ਼ੂਟ 'ਚ ਦਿਖਾਈ ਦਿੱਤੇ। ਇਨ੍ਹਾਂ ਵੱਲ ਟੈਨਿਸ ਦੀਆਂ ਗੇਂਦਾਂ ਸੁੱਟੀਆਂ ਗਈਆਂ। ਇਸ ਮਜ਼ੇਦਾਰ ਵੀਡੀਓ 'ਚ ਸੁਰੇਸ਼ ਰੈਨਾ, ਹਰਭਜਨ ਸਿੰਘ ਅਤੇ ਡਵੇਨ ਬ੍ਰਾਵੋ ਇਕ ਜਗ੍ਹਾ ਬੈਠੇ ਸਨ ਜਦਕਿ ਮਹਿੰਦਰ ਸਿੰਘ ਧੋਨੀ ਖੜੇ ਹੋ ਕੇ ਹੱਥ 'ਚ ਛਤਰੀ ਲੈ ਕੇ ਖੁਦ ਨੂੰ ਬਚਾ ਰਹੇ ਸਨ।

ਡਿਫੈਂਡਿੰਗ ਚੈਂਪੀਅਨ ਚੇਨਈ ਤੋਂ ਆਈ.ਪੀ.ਐੱਲ. ਦੇ ਵਰਤਮਾਨ ਸੀਜ਼ਨ ਦੇ ਪਹਿਲੇ ਮੈਚ 'ਚ ਬਹੁਤ ਜ਼ਿਆਦਾ ਉਮੀਦਾਂ ਹਨ। ਹਰਭਜਨ ਸਿੰਘ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਪੋਸਟ ਕੀਤਾ ਹੈ- ਸ਼ੂਟ ਟਾਈਮ- ਫਨਟਾਈਮ।

 

 
 
 
 
 
View this post on Instagram
 
 
 
 
 
 
 
 
 

Shoot time + Funtime with @chennaiipl @mahi7781 @sureshraina3 @djbravo47

A post shared by Harbhajan Turbanator Singh (@harbhajan3) on Mar 19, 2019 at 3:32am PDT

Tarsem Singh

This news is Content Editor Tarsem Singh