MS ਧੋਨੀ ਦੀ ਰਿਟਾਇਰਮੈਂਟ ਤੋਂ ਦੁਖੀ 'ਬਾਹੁਬਲੀ' ਦੀ ਦੇਵਸੇਨਾ ਨੇ ਲਿਖਿਆ ਭਾਵੁਕ ਸੰਦੇਸ਼

08/22/2020 5:25:43 PM

ਸਪੋਰਟਸ ਡੈਸਕ : ਮਹਿੰਦਰ ਸਿੰਘ ਧੋਨੀ ਦੇ ਅਚਾਨਕ ਲਈ ਸੰਨਿਆਸ ਤੋਂ ਉਨ੍ਹਾਂ ਦੇ ਚਾਹੁਣ ਵਾਲੇ ਕਾਫ਼ੀ ਨਿਰਾਸ਼ ਹਨ। ਟੀਮ ਇੰਡੀਆ ਦੇ ਇਸ ਸਾਬਕਾ ਕਪਤਾਨ ਨੇ ਐਕਟਰ, ਰਾਜਨੇਤਾ ਅਤੇ ਆਮ ਜਨਤਾ ਹਰ ਕਿਸੇ ਨੂੰ ਆਪਣਾ ਮੁਰੀਦ ਬਣਾ ਲਿਆ। ਫਿਲਮ ਬਾਹੁਬਲੀ ਵਿਚ ਦੇਵਸੇਨਾ ਦਾ ਕਿਰਦਾਰ ਨਿਭਾਉਣ ਵਾਲੀ ਅਨੁਸ਼ਕਾ ਸ਼ੇੱਟੀ ਨੇ ਵੀ ਧੋਨੀ ਦੀ ਰਿਟਾਇਰਮੈਂਟ 'ਤੇ ਇਕ ਭਾਵੁਕ ਪੋਸਟ ਲਿਖ ਕੇ ਮਾਹੀ ਨੂੰ ਇਸ ਖੇਡ ਦੇ ਮਹਾਨ ਖਿਡਾਰੀਆਂ ਵਿਚ ਸ਼ੁਮਾਰ ਦੱਸਿਆ।

 
 
 
 
View this post on Instagram
 
 
 
 
 
 
 
 
 
 
 

A post shared by AnushkaShetty (@anushkashettyofficial) on



ਅਨੁਸ਼ਕਾ ਨੇ ਆਪਣੀ ਪੋਸਟ ਵਿਚ ਲਿਖਿਆ, 'ਤੁਸੀਂ ਸਾਨੂੰ ਖੁਦ 'ਤੇ ਭਰੋਸਾ ਕਰਣਾ ਸਿਖਾਇਆ ਕਿ ਅਸੀਂ ਵੀ ਚੈਂਪੀਅਨ ਬਣ ਸਕਦੇ ਹਾਂ। ਤੁਸੀਂ ਜਿੱਤਣ ਨੂੰ ਇਕ ਆਦਤ ਬਣਾ ਦਿੱਤਾ। ਅਨੁਸ਼ਕਾ ਨੇ ਕਿਹਾ ਕਿ ਉਨ੍ਹਾਂ ਨੂੰ ਦੁੱਖ ਹੈ ਕਿ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਪਰ ਉਨ੍ਹਾਂ ਨੂੰ ਉਮੀਦ ਹੈ ਕਿ ਜਿੱਤ ਦੀ ਜੋ ਨੀਂਹ ਉਨ੍ਹਾਂ ਨੇ ਰੱਖੀ ਉਸ ਦੇ ਦਮ 'ਤੇ ਭਾਰਤ ਫਿਰ ਚੈਂਪੀਅਨ ਬਣੇਗਾ। ਨਾਲ ਹੀ ਉਨ੍ਹਾਂ ਨੇ ਧੋਨੀ ਨੂੰ ਅੱਗੇ ਦੇ ਸਫ਼ਰ ਲਈ ਸ਼ੁਭਕਾਮਨਾਵਾਂ ਦਿੱਤੀਆਂ।



ਦੱਸ ਦੇਈਏ ਕਿ ਟੀਮ ਇੰਡੀਆ ਨੂੰ 2011 ਦਾ ਕ੍ਰਿਕਟ ਵਿਸ਼ਵ ਕੱਪ ਜਿਤਾਉਣ ਵਾਲੇ ਮਹਿੰਦਰ ਸਿੰਘ ਧੋਨੀ ਨੇ 15 ਅਗਸਤ ਨੂੰ ਇੰਸਟਾਗ੍ਰਾਮ 'ਤੇ 'ਮੈਂ ਪਲ ਦੋ ਪਲ ਦਾ ਸ਼ਾਇਰ ਹੂ' ਗਾਣੇ ਦੇ ਨਾਲ ਇਕ ਵੀਡੀਓ ਪੋਸਟ ਕੀਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿੱਖਿਆ ਸੀ ਕਿ ਤੁਹਾਡੇ (ਲੋਕਾਂ) ਵੱਲੋਂ ਹਮੇਸ਼ਾ ਮਿਲੇ ਪਿਆਰ ਅਤੇ ਸਪੋਰਟ ਲਈ ਸ਼ੁਕਰੀਆ। ਸ਼ਾਮ 7-29 ਵਜੇ ਤੋਂ ਮੈਨੂੰ ਰਿਟਾਇਰ ਸਮਝਿਆ ਜਾਵੇ। ਉਨ੍ਹਾਂ ਨੇ ਆਪਣੀ ਇਸ ਪੋਸਟ ਵਿਚ ਆਪਣੇ ਕਰੀਅਰ ਦੇ ਤਮਾਮ ਉਤਾਰ-ਚੜਾਅ ਨੂੰ 'ਮੈਂ ਪਲ ਦੋ ਪਲ ਦਾ ਸ਼ਾਇਰ ਹੂ' ਗਾਣੇ ਨਾਲ ਬੜੇ ਹੀ ਖੂਬਸੂਰਤ ਅੰਦਾਜ਼ ਵਿਚ ਦਿਖਾਇਆ। ਇਸ ਦੇ ਨਾਲ ਹੀ ਬੀਤੇ 15-16 ਸਾਲਾਂ ਵਿਚ ਭਾਰਤੀ ਕ੍ਰਿਕਟ ਵਿਚ ਚੱਲਿਆ ਆ ਰਿਹਾ ਧੋਨੀ ਦਾ ਕਰਿਸ਼ਮਾਈ ਯੁੱਗ ਖ਼ਤਮ ਹੋ ਗਿਆ ਹੈ। ਹਾਲਾਂਕਿ ਇਸ ਸੀਜ਼ਨ ਆਈ. ਪੀ. ਐੱਲ. ਵਿਚ ਉਹ ਇਕ ਵਾਰ ਫਿਰ ਚੇੱਨਈ ਸੁਪਰ ਕਿੰਗਸ ਵੱਲੋਂ ਮੈਦਾਨ ਵਿਚ ਜਲਵਾ ਦਿਖਾਉਂਦੇ ਦੇਖੇ ਜਾਣਗੇ। ਉਹ ਭਾਰਤੀ ਕ੍ਰਿਕਟ ਦੇ ਸਭ ਤੋਂ ਕਾਮਯਾਬ ਕਪਤਾਨ ਰਹੇ ਹਨ।

cherry

This news is Content Editor cherry