ਕ੍ਰਿਕਟ ਤੋਂ ਸੰਨਿਆਸ ਲੈਣ ਦੇ ਬਾਅਦ ਅੰਪਾਇਰ ਬਣਨਗੇ ਐੱਮ.ਐੱਸ.ਧੋਨੀ

07/18/2018 9:32:43 AM

ਨਵੀਂ ਦਿੱਲੀ—ਟੀਮ ਇੰਡੀਆ ਦੇ ਵਿਕਟਕੀਪਰ ਐੱਮ.ਐੱਸ.ਧੋਨੀ 37 ਸਾਲ ਦੇ ਹੋ ਗਏ ਹਨ, ਅਜਿਹਾ ਮੰਨਿਆ ਜਾ ਰਿਹਾ ਹੈ ਅਗਲੇ ਸਾਲ ਇੰਗਲੈਂਡ 'ਚ ਹੋਣ ਵਾਲਾ ਵਰਲਡ ਕੱਪ ਉਨ੍ਹਾਂ ਦਾ ਆਖਰੀ ਵਰਲਡ ਕੱਪ ਹੋਵੇਗਾ। ਇਸ ਤੋਂ ਬਾਅਦ ਉਹ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਸਕਦੇ ਹਨ। ਹੁਣ ਸਵਾਲ ਇਹ ਹੈ ਕਿ ਐੈੱਮ.ਐੱਸ.ਧੋਨੀ ਕੋਚ ਬਣ ਜਾਣ, ਹੋ ਸਕਦਾ ਹੈ ਉਹ ਕਮੇਂਟਰੀ ਕਰਨ, ਫੈਨਜ਼ ਦੀ ਮੰਨੀਏ ਤਾਂ ਧੋਨੀ ਇਕ ਚੰਗੇ ਅੰਪਾਇਰ ਬਣ ਸਕਦੇ ਹਨ ਅਤੇ ਇਸਦਾ ਸਬੂਤ ਹੈ ਡਿਸੀਜ਼ਨ ਰਿਵਿਊ ਸਿਸਟਮ (ਡੀ.ਆਰ.ਐੱਸ.) ਜਿਸਨੂੰ ਫੈਨਜ਼ ਮਜ਼ਾਕ 'ਚ ਧੋਨੀ ਰਿਵਿਊ ਸਿਸਟਮ ਵੀ ਕਹਿੰਦੇ ਹਨ। ਵਰਲਡ ਕ੍ਰਿਕਟ 'ਚ ਸਿਰਫ ਧੋਨੀ ਹੀ ਇਕ ਅਜਿਹੇ ਕ੍ਰਿਕਟਰ ਹਨ ਜਿਨ੍ਹਾਂ ਦਾ ਡੀ.ਆਰ.ਐੱਸ. ਦੇ ਖਿਲਾਫ ਲਿਆ ਗਿਆ ਫੈਸਲਾ ਸ਼ਾਇਦ ਹੀ ਕਦੀ ਖਾਲੀ ਜਾਂਦਾ ਹੈ। ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਹਮੇਸ਼ਾ ਧੋਨੀ ਦੀ ਸਹਿਮਤੀ ਤੋਂ ਬਾਅਦ ਹੀ ਡੀ.ਆਰ.ਐੱਸ. ਲੈਂਦੇ ਹਨ। ਭਾਰਤ-ਇੰਗਲੈਂਡ ਵਿਚਕਾਰ ਲੀਡਜ਼ ਵਨ ਡੇ ਦੌਰਾਨ ਵੀ ਧੋਨੀ ਨੇ ਆਪਣੇ ਡੀ.ਆਰ.ਐੱਸ. ਟੈਲੇਂਟ ਦਾ ਕਮਾਲ ਦਿਖਾਇਆ। ਧੋਨੀ ਨੂੰ ਮੋਇਨ ਅਲੀ ਦੀ ਗੇਂਦ 'ਤੇ ਅੰਪਾਇਰ ਨੇ ਐੱਲ.ਬੀ.ਡਬਲਯੂ. ਦੇ ਦਿੱਤਾ ਸੀ ਪਰ ਇਸ ਫੈਸਲੇ ਨੂੰ ਮਾਹੀ ਨੇ ਤੁਰੰਤ ਚੁਣੌਤੀ ਦੇ ਦਿੱਤੀ। ਇਸ ਤੋਂ ਬਾਅਦ ਰੀਪਲੇ ਨਾਲ ਸਾਬਿਤ ਹੋ ਗਿਆ ਕਿ ਧੋਨੀ ਬਿਲਕੁਲ ਸਹੀ ਹੈ।

 


ਐੱਮ.ਐੱਸ.ਧੋਨੀ ਦੀ ਗੇਂਦ ਦੀ ਦਿਸ਼ਾ ਨੂੰ ਫੜਨ ਦੀ ਸ਼ਮਤਾ ਬਹੁਤ ਗਜਬ ਕੀਤੀ ਹੈ। ਇਕ ਅੰਪਾਇਰ ਦੇ ਕੋਲ ਕਿਸੇ ਐੱਲ.ਬੀ.ਡਬਲਯੂ ਡਿਸੀਜ਼ਨ ਨੂੰ ਪੜਨਾ ਆਸਾਨ ਨਹੀਂ ਹੁੰਦਾ। ਉਸਨੂੰ ਕਿਸੇ ਗੇਂਦ ਨੂੰ ਪੜਨ ਲਈ ਸੈਕਿੰਡ ਤੋਂ ਵੀ ਘੱਟ ਸਮਾਂ ਮਿਲਦਾ ਹੈ ਅਤੇ ਅਜਿਹੇ ਇਕ ਇਕਦਮ ਸਟੀਕ ਫੈਸਲਾ ਦੇਣਾ ਬਿਲਕੁਲ ਵੀ ਆਸਾਨ ਨਹੀਂ ਹੁੰਦਾ ਅਜਿਹੇ 'ਚ ਅੰਪਾਇਰ ਬਣ ਸਕਦੇ ਹਨ।