ਧੋਨੀ ਦੀਆਂ ਬਾਈਕਾਂ ਦੀ ਗਿਣਤੀ ਸੁਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ, ਜਡੇਜਾ ਨੇ ਕੀਤਾ ਖੁਲ੍ਹਾਸਾ

07/15/2017 4:20:10 PM

ਨਵੀਂ ਦਿੱਲੀ— ਭਾਰਤੀ ਟੀਮ ਦੇ ਸਾਬਕਾ ਕਪਤਾਨ ਐਮ. ਐਸ. ਧੋਨੀ ਦੇ ਬਾਈਕ ਦੇ ਪ੍ਰਤੀ ਜਨੂੰਨ  ਬਾਰੇ 'ਚ ਅਸੀਂ ਜਾਣਦੇ ਹਾਂ ਪਰ ਉਨ੍ਹਾਂ ਕੋਲ ਕਿੰਨੀਆਂ ਬਾਈਕ ਹਨ ਇਸ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਸੀ। ਹੁਣ ਇਸ ਗੱਲ ਦਾ ਖੁਲ੍ਹਾਸਾ ਕ੍ਰਿਕਟਰ ਰਵਿੰਦਰ ਜਡੇਜਾ ਨੇ ਕੀਤਾ ਹੈ, ਜਿਸ  ਬਾਰੇ 'ਚ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਉਗੇ। ਇਸ ਦੇ ਨਾਲ ਜਡੇਜਾ ਨੇ ਆਪਣੀ ਪਸੰਦੀਦਾ ਬਾਈਕ ਦੇ ਬਾਰੇ 'ਚ ਵੀ ਦੱਸਿਆ।


ਇਕ ਚੈਨਲ 'ਚ ਇੰਟਰਵਿਊ ਦੌਰਾਨ ਜਡੇਜਾ ਤੋਂ ਉਨ੍ਹਾਂ ਦੀ ਪਸੰਦੀਦਾ ਬਾਈਕ ਦੇ ਬਾਰੇ 'ਚ ਪੁੱਛਿਆ ਗਿਆ, ਤਦ ਉਨ੍ਹਾਂ ਨੇ ਕਿਹਾ ਕਿ ਹਾਇਆ ਬੂਸਾ ਇਕ ਸ਼ਾਨਦਾਰ ਬਾਈਕ ਹੈ। ਹਾਲਾਂਕਿ ਇਸ ਨੂੰ ਚਲਾਉਣ ਤੋਂ ਪਹਿਲਾ ਕਮਰ ਦੀ ਥੋੜੀ ਕਸਰਤ ਜ਼ਰੂਰੀ ਹੋਵੇਗੀ ਕਿਉਂਕਿ ਬਾਈਕ ਚਲਾਉਂਦੇ ਸਮੇਂ ਕਾਫੀ ਝੁਕਣਾ ਪੈਂਦਾ ਹੈ। ਇਸ ਤੋਂ ਬਾਅਦ ਜਡੇਜਾ ਨੇ ਧੋਨੀ ਦੇ ਬਾਰੇ 'ਚ ਗੱਲ ਕੀਤੀ।

ਜਡੇਜਾ ਨੇ ਕਿਹਾ ਕਿ ਉਨ੍ਹਾਂ ਕੋਲ ਬਹੁਤ ਸਾਰੀਆਂ ਬਾਈਕ ਹਨ। ਇਕ ਵਾਰ ਮੈਂ ਉਨ੍ਹਾਂ ਤੋਂ ਪੁੱਛਿਆ ਕਿ ਉਨ੍ਹਾਂ ਕੋਲ ਕਿੰਨੀਆ ਬਾਈਕ ਹੋਣਗੀਆਂ। ਧੋਨੀ ਨੇ ਕਿਹਾ ਕਿ 43-44 ਹੋਣਗੀਆਂ ਪਰ ਉਨ੍ਹਾਂ 'ਚ ਉਹ ਅੱਧੀਆਂ ਵੀ ਨਹੀਂ ਚਲਾਉਂਦੇ। ਪਹਿਲਾ ਉਨ੍ਹਾਂ ਕੋਲ ਸਮੇਂ ਦੀ ਕਮੀ ਹੋਵੇਗੀ ਪਰ ਹੁਣ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ ਤਾਂ ਸ਼ਾਇਦ ਉਨ੍ਹਾਂ ਨੂੰ ਹੁਣ ਢੁੱਕਵਾ ਸਮੇਂ ਮਿਲ ਸਕੇ। ਦੱਸ ਦਈਏ ਕਿ ਧੋਨੀ ਨੂੰ ਬਾਈਕ ਨਾਲ ਕਾਫੀ ਪਿਆਰ ਹੈ ਅਤੇ ਉਨ੍ਹਾਂ ਨੇ ਪਹਿਲੀ ਬਾਈਕ 6000 ਰੁਪਏ 'ਚ ਖਰੀਦੀ ਸੀ ਅਤੇ ਹੁਣ ਉਨ੍ਹਾਂ ਕੋਲ ਬਾਈਕ ਦੀ ਭਰਮਾਰ ਹੈ।