ਮੋਨਾਂਕ ਪਟੇਲ ਬਣੇ ਅਮਰੀਕਾ ਦੀ ਟੀ-20 ਟੀਮ ਦੇ ਕਪਤਾਨ

10/21/2021 10:32:25 PM

ਨਿਊਯਾਰਕ- ਭਾਰਤੀ ਮੂਲ ਦੇ ਵਿਕਟਕੀਪਰ ਬੱਲੇਬਾਜ਼ ਮੋਨਾਂਕ ਪਟੇਲ ਨੂੰ ਅਮਰੀਕਾ ਦੀ ਟੀ-20 ਕ੍ਰਿਕਟ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਉਹ ਮੱਧ ਕ੍ਰਮ ਦੇ ਬੱਲੇਬਾਜ਼ ਆਰੋਨ ਜੋਨਸ ਨੂੰ ਟੀਮ ਦਾ ਉਪ ਕਪਤਾਨ ਨਿਯੁਕਤ ਕੀਤਾ ਗਿਆ ਹੈ। ਅਮਰੀਕਾ ਕ੍ਰਿਕਟ ਵਲੋਂ ਉਨ੍ਹਾਂ ਨੂੰ ਸੌਰਭ ਨੇਤਰਵਲਕਰ ਦੀ ਜਗ੍ਹਾ ਇਹ ਜ਼ਿੰਮੇਦਾਰੀ ਦਿੱਤੀ ਗਈ ਹੈ। ਮੋਨਾਂਕ ਹੁਣ ਨਵੰਬਰ ਵਿਚ ਆਈ. ਸੀ. ਸੀ. ਅਮਰੀਕਾ ਟੀ-20 ਵਿਸ਼ਵ ਕੱਪ ਕੁਆਲੀਫਾਇਰ ਵਿਚ ਅਮਰੀਕਾ ਟੀਮ ਦੀ ਅਗਵਾਈ ਕਰਨਗੇ। ਜ਼ਿਕਰਯੋਗ ਹੈ ਕਿ ਸਾਬਕਾ ਕਪਤਾਨ ਨੇਤਰਵਲਕਰ ਦੀ ਕਪਤਾਨੀ ਵਿਚ ਅਮਰੀਕਾ ਨੇ ਆਈ. ਸੀ. ਸੀ. ਕ੍ਰਿਕਟ ਵਿਸ਼ਵ ਕੱਪ ਲੀਗ ਦੋ ਦੇ ਆਪਣੇ ਪਿਛਲੇ 9 ਮੈਚਾਂ ਵਿਚੋਂ 8 ਹਾਰੇ ਸਨ। ਉਸਦੀ ਕਪਤਾਨੀ ਵਿਚ 2019 'ਚ ਕੈਨੇਡਾ ਤੇ ਬਰਮੂਡਾ ਨੇ ਆਈ. ਸੀ. ਸੀ. ਅਮਰੀਕਾ ਕੁਆਲੀਫਾਇਰ ਵਿਚ ਦੋ ਵਾਰ ਅਮਰੀਕਾ ਨੂੰ ਹਰਾਇਆ ਸੀ। ਇਨ੍ਹਾਂ ਦੋ ਮੁਕਾਬਲਿਆਂ ਵਿਚ ਹਾਰ ਦੇ ਕਾਰਨ ਅਮਰੀਕਾ ਟੀ-20 ਵਿਸ਼ਵ ਕੱਪ ਗਲੋਬਲ ਕੁਆਲੀਫਾਇਰ ਵਿਚ ਜਗ੍ਹਾ ਪੱਕੀ ਨਹੀਂ ਕਰ ਸਕਿਆ ਸੀ। 

ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ : ਬੰਗਲਾਦੇਸ਼ ਨੇ ਪਾਪੂਆ ਨਿਊ ਗਿਨੀ ਨੂੰ 84 ਦੌੜਾਂ ਨਾਲ ਹਰਾਇਆ


ਨੇਤਰਵਲਕਰ ਦੀ ਕਪਤਾਨੀ ਬੇਸ਼ੱਕ ਠੀਕ ਨਾ ਰਹੀ ਹੋ ਪਰ ਉਨ੍ਹਾਂ ਨੇ ਗੇਂਦਬਾਜ਼ੀ ਵਿਚ ਵਧੀਆ ਪ੍ਰਦਰਸ਼ਨ ਕੀਤਾ ਹੈ। ਮੋਨਾਂਕ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸਤੰਬਰ 2018 ਵਿਚ ਪਨਾਮਾ ਦੇ ਵਿਰੁੱਧ ਅੰਤਰਰਾਸ਼ਟਰੀ ਕ੍ਰਿਕਟ ਵਿਚ ਡੈਬਿਊ ਕੀਤਾ ਸੀ। ਉਸ ਤੋਂ ਬਾਅਦ ਉਹ ਸਾਰੇ ਸਵਰੂਪਾਂ ਵਿਚ ਅਮਰੀਕੀ ਟੀਮ ਵਿਚ ਮੌਜੂਦ ਹਨ। ਪਿਛਲੇ ਕੁਝ ਸਮੇਂ ਤੋਂ ਉਹ ਵਨ ਡੇ ਕ੍ਰਿਕਟ ਟੀਮ ਦੇ ਲਈ ਲਗਾਤਾਰ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਰਹੇ ਹਨ। ਮੋਨਾਂਕ ਨੇ ਇਸ ਸਾਲ ਓਮਾਨ ਵਿਚ ਖੇਡੇ ਗਏ 6 ਵਨ ਡੇ ਮੈਚਾਂ ਵਿਚ 59.5 ਦੀ ਸ਼ਾਨਦਾਰ ਔਸਤ ਦੇ ਨਾਲ 238 ਦੌੜਾਂ ਬਣਾਈਆਂ ਸਨ। ਉਸਦੇ ਇਸ ਪ੍ਰਦਰਸ਼ਨ ਵਿਚ ਇਕ ਸੈਂਕੜਾ ਤੇ ਇਕ ਅਰਧ ਸੈਂਕੜਾ ਵੀ ਸ਼ਾਮਲ ਹੈ। 

ਇਹ ਖ਼ਬਰ ਪੜ੍ਹੋ- ICC ਈਵੈਂਟ 'ਚ ਬੰਗਲਾਦੇਸ਼ ਦੀ 6 ਜਿੱਤਾਂ ਵਿਚ ਮੈਨ ਆਫ ਦਿ ਮੈਚ ਰਹੇ ਸ਼ਾਕਿਬ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 

Gurdeep Singh

This news is Content Editor Gurdeep Singh