ਬੇਅਰਸਟੋ ਤੇ ਵੁਡ ਇੰਗਲੈਂਡ ਦੀ ਟੀਮ ’ਚ, ਮੋਇਨ ਅਲੀ ਨੂੰ ਆਰਾਮ

02/17/2021 1:08:17 AM

ਚੇਨਈ- ਇੰਗਲੈਂਡ ਨੇ ਭਾਰਤ ਵਿਰੁੱਧ ਅਹਿਮਦਾਬਾਦ 'ਚ 24 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਤੀਜੇ ਡੇ-ਨਾਈਟ ਟੈਸਟ ਮੈਚ ਲਈ ਮੰਗਲਵਾਰ ਨੂੰ ਵਿਕਟਕੀਪਰ ਬੱਲੇਬਾਜ਼ ਜਾਨੀ ਬੇਅਰਸਟੋ ਤੇ ਤੇਜ਼ ਗੇਂਦਬਾਜ਼ ਮਾਰਕ ਵੁਡ ਨੂੰ ਆਪਣੀ ਟੀਮ ਵਿਚ ਸ਼ਾਮਲ ਕੀਤਾ । ਚੋਣਕਾਰਾਂ ਨੇ ਇਸਦੇ ਨਾਲ ਹੀ ਖਿਡਾਰੀਆਂ ਦਾ ਕਾਰਜਭਾਰ ਘੱਟ ਕਰਨ ਲਈ ਚਲਾਈ ਗਈ ਰੋਟੇਸ਼ਨ ਨੀਤੀ ਦੀ ਪਾਲਣਾ ਕਰਦੇ ਹੋਏ ਸਪਿਨ ਆਲਰਾਊਂਡਰ ਮੋਇਨ ਅਲੀ ਨੂੰ ਵਾਪਸ ਇੰਗਲੈਂਡ ਭੇਜਣ ਦਾ ਫੈਸਲਾ ਕੀਤਾ ਹੈ। ਬੋਏਰਸਟੋ ਨੂੰ ਵੀ ਇਸੇ ਨਤੀਜੇ ਦੇ ਕਾਰਣ ਸ਼੍ਰੀਲੰਕਾ ਵਿਰੁੱਧ ਦੋ ਟੈਸਟ ਮੈਚਾਂ ਦੀ ਲੜੀ ਤੋਂ ਬਾਅਦ ਆਰਾਮ ਦਿੱਤਾ ਗਿਆ ਸੀ।
ਤੀਜੇ ਟੈਸਟ ਲਈ ਇੰਗਲੈਂਡ ਦੀ ਟੀਮ ਇਸ ਤਰ੍ਹਾਂ ਹੈ-
ਜੋ ਰੂਟ (ਕਪਤਾਨ), ਜੇਮਸ ਐਂਡਰਸਨ, ਜੋਫ੍ਰਾ ਆਰਚਰ, ਜਾਨੀ ਬੇਅਰਸਟੋ, ਡੋਮਿਨਿਕ ਬੇਸ, ਸਟੂਅਰਟ ਬ੍ਰਾਡ, ਰੋਰੀ ਬਰਨਸ, ਜੈਕ ਕ੍ਰਾਲੀ, ਬੇਨ ਫੋਕਸ, ਡੈਨ ਲੌਰੈਂਸ, ਜੈਕ ਲੀਚ, ਓਲੀ ਪੋਪ, ਡੋਮ ਸਿਬਲੀ, ਬੇਨ ਸਟੋਕਸ, ਓਲੀ ਸਟੋਨ, ਕ੍ਰਿਸ ਵੋਕਸ ਤੇ ਮਾਰਕ ਵੁਡ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh