ਇਸ ਵਜ੍ਹਾ ਕਰਕੇ ਹੁਣ ਵੀ ਟੀ-20 ਕ੍ਰਿਕਟ ਦੇ 'ਕਿੰਗ' ਹਨ ਮਹਿੰਦਰ ਸਿੰਘ ਧੋਨੀ

10/27/2018 2:50:28 PM

ਨਵੀਂ ਦਿੱਲੀ—ਟੀਮ ਇੰਡੀਆ ਨੂੰ 2007 'ਚ ਟੀ-20 ਵਿਸ਼ਵ ਕੱਪ ਦਾ ਖਿਤਾਬ ਦਿਵਾਉਣ ਵਾਲੇ ਮਹਿੰਦਰ ਸਿੰਘ ਧੋਨੀ ਨੂੰ ਬੀ.ਸੀ.ਸੀ.ਆਈ. ਦੀ ਚੋਣ ਕਮੇਟੀ ਨੇ ਵੈਸਟਇੰਡੀਜ਼ ਅਤੇ ਆਸਟ੍ਰੇਲੀਆ ਖਿਲਾਫ ਹੋਣ ਵਾਲੀ ਟੀ-20 ਸੀਰੀਜ਼ ਤੋਂ ਬਾਹਰ ਕਰ ਦਿੱਤਾ ਹੈ ,ਜੋ ਕਿ ਨਿੱਜੀ ਤੌਰ 'ਤੇ ਧੋਨੀ ਦੇ ਕਰੀਅਰ 'ਤੇ ਇਕ ਦਾਗ ਦੀ ਤਰ੍ਰਾ ਹੈ। ਆਖਿਰ ਜਿਸ ਖਿਡਾਰੀ ਨੇ ਭਾਰਤੀ ਕ੍ਰਿਕਟ ਨੂੰ ਬੁਲੰਦੀਆਂ 'ਤੇ ਪਹੁੰਚਾਇਆ ਹੋਵੇ ਉਸ ਨਾਲ ਅਜਿਹੀ ਘਟਨਾ ਹੋਣਾ ਆਪਣੇ ਆਪ 'ਚ ਅਨੌਖੀ ਗੱਲ ਹੈ । ਟੀ-20 ਕ੍ਰਿਕਟ 'ਚ ਬਤੌਰ ਕਪਤਾਨ ਧੋਨੀ ਦੇ ਅੰਕੜੇ ਦੁਨੀਆ ਭਰ ਦੇ ਕ੍ਰਿਕਟ ਪੰ੍ਰਸ਼ਸ਼ਕਾਂ ਨੂੰ ਹੈਰਾਨ ਕਰ ਦਿੰਦੇ ਹਨ। ਭਾਰਤ ਨੇ ਆਪਣਾ ਪਹਿਲਾਂ ਟੀ-20 ਮੈਚ ਦਸੰਬਰ 2006 'ਚ ਸਾਊਥ ਅਫਰੀਕਾ ਨਾਲ ਜੋਹਾਸਬਰਗ 'ਚ ਖੇਡਿਆ ਸੀ, ਜਿਸ 'ਚ ਧੋਨੀ ਵੀ ਸ਼ਾਮਲ ਸਨ। ਸਹਿਵਾਗ ਦੀ ਕਪਤਾਨੀ 'ਚ ਖੇਡੇ ਗਏ ਮੈਚ 'ਚ ਧੋਨੀ ਬੱਲੇਬਾਜ਼ ਦੇ ਤੌਰ 'ਤੇ ਅਸਫਲ ਰਹੇ ਸਨ ਤਾਂ ਵਿਕਟ ਕੀਪਰ ਦੇ ਤੌਰ 'ਤੇ ਏ.ਬੀ ਡੀਵਿਲੀਅਰਸ ਦਾ ਕੈਚ ਫੜਿਆ ਸੀ । 

ਇਸ ਤੋਂ ਬਾਅਦ ਮਾਹੀ ਦੇ ਜੀਵਨ 'ਚ ਜ਼ਬਰਦਸਤ ਮੌੜ ਆਇਆ। ਜਦੋਂ ਭਾਰਤ ਅਤੇ ਧੋਨੀ ਆਪਣਾ ਦੂਜਾ ਟੀ-20 ਮੈਚ ਖੇਡਣ ਉਤਰੇ ਤਾਂ ਟੀਮ ਦੀ ਕਮਾਨ ਰਾਂਚੀ ਵਰਗੇ ਛੋਟੇ ਸ਼ਹਿਰ ਤੋਂ ਆਉਣ ਵਾਲੇ ਨੌਜਵਾਨ ਧੋਨੀ ਦੇ ਹੱਥਾਂ 'ਚ ਹੀ ਸੀ। 2007 ਟੀ-20 ਵਿਸ਼ਵ ਕੱਪ 'ਚ ਇਹ ਭਾਰਤ ਦਾ ਪਹਿਲਾ ਮੈਚ ਸੀ ਅਤੇ ਮੁਕਾਬਲਾ ਸੀ ਸਕਾਟਲੈਂਡ ਨਾਲ, ਪਰ ਮੀਂਹ ਦੀ ਵਜ੍ਹਾ ਨਾਲ ਇਹ ਮੈਚ ਬਿਨਾਂ ਕੋਈ ਗੇਂਦ ਸੁੱਟੇ ਰੱਦ ਹੋ ਗਿਆ। ਜਦਕਿ 24 ਸਤੰਬਰ 2007 ਨੂੰ ਟੀਮ  ਇੰਡੀਆ ਦੇ ਚੈਂਪੀਅਨ ਬਣਨ ਦੇ ਨਾਲ ਹੀ ਦੁਨੀਆ 'ਚ ਇਕ ਸਟਾਰ ਦਾ ਜਨਮ ਹੋਇਆ ਅਤੇ ਨਾਂ ਸੀ ਧੋਨੀ। 

ਯਕੀਨਨ ਇਸ ਜਿੱਤ ਨੇ ਤੈਅ ਕਰ ਦਿੱਤਾ ਸੀ ਆਉਣ ਵਾਲੇ ਸਾਲਾਂ 'ਚ ਸਾਂਤ ਸੁਭਾਅ ਵਾਲੇ ਧੋਨੀ ਦਾ ਦਬਦਬਾ ਭਾਰਤੀ ਕ੍ਰਿਕਟ 'ਚ ਨਜ਼ਰ ਆਵੇਗਾ ਅਤੇ ਅਜਿਹਾ ਹੀ ਹੋਇਆ। ਟੈਸਟ ਕ੍ਰਿਕਟ 'ਚ ਟੀਮ 'ਚ ਟੀਮ ਇੰਡੀਆ ਨੂੰ ਲੀਡ ਕਰਦੇ ਹੋਏ ਸ਼ਾਨਦਾਰ ਮੁਕਾਮ ਦਿਵਾਉਣ ਵਾਲੇ ਧੋਨੀ ਨੇ ਵਨ-ਡੇ ਕ੍ਰਿਕਟ 'ਚ 2011 ਵਿਸਵ ਕੱਪ ਅਤੇ 2013 ਚੈਂਪੀਅਨ ਟ੍ਰਾਫੀ ਦਾ ਖਿਤਾਬ  ਦਿਵਾਕੇ ਆਪਣੀ ਬਾਦਸ਼ਾਹਤ ਦੀ ਘੰਟੀ ਬਜਾਈ ਸੀ।

ਸੱਚ ਕਿਹਾ ਜਾਵੇ ਤਾਂ ਇਸ ਤੋਂ ( 2007 ਟੀ-20 ਵਿਸ਼ਵ ਕੱਪ ) ਬਾਅਦ ਧੋਨੀ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਹਾਲਾਂਕਿ ਬਤੌਰ ਕਪਤਾਨ ਟੀਮ ਨੂੰ ਦੂਜੀ ਵਾਰ ਵਿਸ਼ਵ ਕੱਪ ਚੈਂਪੀਅਨ ਨਹੀਂ ਬਣਾ ਸਕਦੇ ਅਤੇ ਉਸ ਦਾ ਬੰਗਲਾਦੇਸ਼ 'ਚ 2014 'ਚ ਖੇਡੇ ਗਏ ਟੀ-20 ਵਿਸ਼ਵ ਕੱਪ 'ਚ ਸ਼੍ਰੀਲੰਕਾ ਨੇ ਸੁਪਨਾ ਤੋੜ ਦਿੱਤਾ ਸੀ। ਇਸ ਦੇ ਬਾਵਜੂਦ ਟੀਮ ਨੂੰ ਫਾਈਨਲ 'ਚ ਲੈ ਜਾਣ ਵੀ ਕੋਈ ਮਾਮੂਲੀ ਗੱਲ ਨਹੀਂ ਹੁੰਦੀ। ਜਦਕਿ 2006 ਤੋਂ ਲੈ ਕੇ ਹੁਣ ਤਕ ਧੋਨੀ ਨੇ 93 ਮੈਚ ਖੇਡੇ ਹਨ ,ਜਿਸ 'ਚ ਉਹ 72 ਮੈਚਾਂ 'ਚ ਕਪਤਾਨ ਰਹੇ ਹਨ ਅਤੇ ਉਨ੍ਹਾਂ ਨੇ ਸਭ ਤੋਂ ਜ਼ਿਆਦਾ ਮੈਚਾਂ 'ਚ ਕਪਤਾਨੀ ਕੀਤੀ।