ਲੰਡਨ ਮੈਰਾਥਨ ''ਚ ਸਖਤ ਚੁਣੌਤੀ ਮਿਲੇਗੀ ਮੁਹੰਮਦ ਫਰਾਹ ਨੂੰ

04/21/2018 2:02:20 PM

ਲੰਡਨ (ਬਿਊਰੋ)— ਬ੍ਰਿਟੇਨ ਦੇ ਮਹਾਨ ਐਥਲੀਟ ਮੁਹੰਮਦ ਫਰਾਹ ਨੂੰ ਐਤਵਾਰ ਨੂੰ ਹੋਣ ਵਾਲੀ ਲੰਡਨ ਮੈਰਾਥਨ 'ਚ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ ਜਿਸ 'ਚ ਉਨ੍ਹਾਂ ਤੋਂ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਹਿੱਸਾ ਲੈਣਗੇ। ਇਹ 35 ਸਾਲਾ ਐਥਲੀਟ ਓਲੰਪਿਕ ਖੇਡਾਂ 'ਚ 2 ਵਾਰ 5000 ਮੀਟਰ ਅਤੇ 10000 ਮੀਟਰ ਰੇਸ ਜਿੱਤ ਚੁਕਾ ਹੈ।

ਕਵੀਨ ਐਲੀਜ਼ਾਬੇਥ ਦੂਜੀ ਲੰਡਨ ਮੈਰਾਥਨ ਨੂੰ ਹਰੀ ਝੰਡੀ ਦੇਵੇਗੀ। ਇਸ 'ਚ ਕੀਨੀਆ ਦੇ ਓਲੰਪਿਕ ਚੈਂਪੀਅਨ ਅਤੇ ਦੋ ਵਾਰ ਦੇ ਲੰਡਨ ਮੈਰਾਥਨ ਜੇਤੂ ਐਲਿਊਡ ਕਿਪਚੋਗੇ, ਇਥੋਪੀਆ ਦੇ ਮਹਾਨ ਖਿਡਾਰੀ ਕੇਨੇਨਿਸਾ ਬੇਕੇਲੇ ਅਤੇ ਕੀਨੀਆ ਦੇ ਸਾਬਕਾ ਚੈਂਪੀਅਨ ਵਾਨਜੀਰੂ ਵੀ ਸ਼ਿਰਕਤ ਕਰਨਗੇ। ਕਿਪਚੋਗੇ ਹਮਵਤਨ ਐਥਲੀਟ ਡੇਨਿਸ ਕਿਮੇਟੋ ਵੱਲੋਂ ਬਣਾਏ ਗਏ ਦੋ ਘੰਟੇ ਦੋ ਮਿੰਟ 57 ਸਕਿੰਟ ਦੇ ਵਿਸ਼ਵ ਰਿਕਾਰਡ ਤੋੜਨ ਦੀ ਉਮੀਦ ਕਰਨਗੇ।