ਮੁਹੰਮਦ ਯੂਸਫ ਨੇ ਇਨ੍ਹਾਂ 2 ਭਾਰਤੀ ਖਿਡਾਰੀਆਂ ਨੂੰ ਦੱਸਿਆ ਆਪਣਾ ਪਸੰਦੀਦਾ

05/04/2020 3:16:29 PM

ਨਵੀਂ ਦਿੱਲੀ : ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਮੁਹੰਮਦ ਯੂਸਫ ਨੇ ਐਤਵਾਰ ਨੂੰ ਟਵਿੱਟਰ 'ਤੇ ਇਕ ਸਵਾਲ-ਜਵਾਬ ਦਾ ਸੈਸ਼ਨ ਕੀਤਾ ਹੈ। ਜਿੱਥੇ ਉਸ ਨੇ ਆਪਣੇ ਪ੍ਰਸ਼ੰਸਕਾਂ ਦੇ ਸਵਾਲਾਂ ਜੇ ਜਵਾਬ ਦਿੱਤੇ ਹਨ। ਉਸ ਨੇ ਜਿੱਥੇ ਇਸ ਦੌਰਾਨ ਕੇਨ ਵਿਲੀਅਨਸਨ ਨੂੰ ਸਫੇਦ ਗੇਂਦ ਦਾ ਵਰਤਮਾਨ ਵਿਚ ਸਰਵਸ੍ਰੇਸ਼ਠ ਕਪਤਾਨ ਦੱਸਿਆ ਸੀ, ਉੱਥੇ ਹੀ ਆਲਟਾਈਮ ਗ੍ਰੇਟ ਪਲੇਅਰ ਵਿਚ ਸਚਿਨ ਨੂੰ ਨੰਬਰ-1 ਦੱਸਿਆ ਸੀ।

ਰੋਹਿਤ-ਵਿਰਾਟ ਹਨ ਮੌਜੂਦਾ ਸਮੇਂ ਦੇ ਪਸੰਦੀਦਾ ਖਿਡਾਰੀ

ਟਵਿੱਟਰ 'ਤੇ ਇਕ ਪ੍ਰਸ਼ੰਸਕ ਨੇ ਸਵਾਲ-ਜਵਾਬ ਸੈਸ਼ਨ ਦੌਰਾਨ ਮੁਹੰਮਦ ਯੂਸਫ ਤੋਂ ਪੁੱਛਿਆ ਕਿ ਕਿਹੜੇ 2 ਭਾਰਤੀ ਖਿਡਾਰੀ ਮੌਜੂਦਾ ਸਮੇਂ ਵਿਚ ਤੁਹਾਨੂੰ ਪਸੰਦ ਹਨ। ਤਾਂ ਇਸ ਸਵਾਲ ਦਾ ਜਵਾਬ ਦਿੰਦਿਆਂ ਪਾਕਿਸਤਾਨ ਦੇ ਸਾਬਕਾ ਦਿੱਗਜ ਖਿਡਾਰੀ ਨੇ ਭਾਰਤ ਦੇ ਕਪਤਾਨ ਵਿਰਾਟ ਕੋਹਲੀ ਅਤੇ ਸਟਾਰ ਓਪਨਰ ਬੱਲੇਬਾਜ਼ ਰੋਹਿਤ ਦਾ ਨਾਂ ਲਿਆ ਹੈ। ਮੌਜੂਦਾ ਸਮੇਂ ਵਿਚ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਪ੍ਰਸ਼ੰਸਕਾਂ ਦੀ ਦੁਨੀਆ ਭਰ ਵਿਚ ਕੋਈ ਕਮੀ ਨਹੀਂ ਹੈ ਅਤੇ ਇਨ੍ਹਾਂ ਪ੍ਰਸ਼ੰਸਕਾਂ ਵਿਚ ਮੁਹੰਮਦ ਯੂਸਫ ਨੇ ਵੀ ਆਪਣਾ ਨਾਂ ਦਰਜ ਕਰਾ ਲਿਆ ਹੈ।

ਦੱਸ ਦਈਏ ਕਿ ਮੁਹੰਮਦ ਯੂਸਫ ਕ੍ਰਿਕਟ ਦਾ ਇਕ ਬਹੁਤ ਵੱਡਾ ਨਾਂ ਹੈ। ਉਸ ਨੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਦੇ ਦਮ 'ਤੇ ਪਾਕਿਸਤਾਨ ਟੀਮ ਨੂੰ ਕਈ ਮੈਚਾਂ ਵਿਚ ਜਿੱਤ ਦਿਵਾਈ ਸੀ। ਉਸ ਨੇ ਆਪਣੇ 288 ਵਨ ਡੇ ਮੈਚਾਂ ਵਿਚ 15 ਸੈਂਕੜੇ ਅਤੇ 64 ਅਰਧ ਸੈਂਕੜਿਆਂ ਦੀ ਮਦਦ ਨਾਲ 9720 ਦੌੜਾਂ ਬਣਾਈਆਂ ਹਨ। ਵਨ ਡੇ ਮੈਚਾਂ ਵਿਚ ਮੁਹੰਮਦ ਯੂਸਫ ਦਾ ਸਰਵਉੱਚ ਸਕੋਰ 141 ਅਤੇ ਔਸਤ 41,72 ਹੈ। ਉਸ ਨੇ ਆਪਣੇ 90 ਟੈਸਟ ਮੈਚਾਂ ਦੇ ਕਰੀਅਰ ਵਿਚ 52.3 ਦੀ ਔਸਤ ਨਾਲ 7530 ਦੌੜਾਂ ਬਣਾਈਆਂ ਹਨ। 

Ranjit

This news is Content Editor Ranjit