ਮੁਹੰਮਦ ਸ਼ੰਮੀ ਨੇ ਖੋਲੇ ਟੀਮ ਇੰਡੀਆ ਦੇ ਰਾਜ਼, ਕਿਹਾ- ਇਹ ਗੇਂਦਬਾਜ਼ ਮਜ਼ਾਕ ਨੂੰ ਲੈ ਲੈਂਦਾ ਹੈ ਗੰਭੀਰਤਾ ਨਾਲ

05/12/2021 10:31:38 AM

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਇਕ ਇੰਟਰਵਿਊ ਦੌਰਾਨ ਟੀਮ ਇੰਡੀਆ ਦੇ ਮਾਹੌਲ ਬਾਰੇ ਅਹਿਮ ਖੁਲਾਸੇ ਕੀਤੇ ਹਨ। ਸ਼ੰਮੀ ਨੇ ਕਿਹਾ ਕਿ ਸਾਰੇ ਗੇਂਦਬਾਜ਼ ਮਾਹੌਲ ਨੂੰ ਹਲਕਾ ਕਰਨ ਲਈ ਅਕਸਰ ਇਕ-ਦੂਜੇ ਦੀ ਲੱਤ ਖਿੱਚਦੇ ਰਹਿੰਦੇ ਹਨ ਪਰ ਕੁਝ ਇਕ ਅਜਿਹੇ ਹਨ ਜਿਨ੍ਹਾਂ ਨੂੰ ਇਹ ਬਿਲਕੁਲ ਪਸੰਦ ਨਹੀਂ ਹੈ। ਸੰਮੀ ਨੇ ਕਿਹਾ ਕਿ ਇਸ਼ਾਂਤ ਸ਼ਰਮਾ, ਉਮੇਸ਼ ਯਾਦਵ ਤੇ ਭੁਵਨੇਸ਼ਵਰ ਕੁਮਾਰ ਦੇ ਨਾਲ ਜਦੋਂ ਚਾਹੋ ਮਜ਼ਾਕ ਕਰ ਸਕਦੇ ਹੋ ਪਰ ਜਸਪ੍ਰੀਤ ਬੁਮਰਾਹ ਦੇ ਨਾਲ ਅਜਿਹਾ ਨਹੀਂ ਹੈ। ਉਹ ਜੋਕਸ ਨੂੰ ਜ਼ਿਆਦਾ ਪਸੰਦ ਨਹੀਂ ਕਰਦਾ। 
ਇਹ ਵੀ ਪੜ੍ਹੋ : ਤੇਜ਼ ਗੇਂਦਬਾਜ਼ ਬੁਮਰਾਹ ਨੇ ਲਵਾਇਆ ਕੋਰੋਨਾ ਟੀਕਾ

ਸ਼ੰਮੀ ਨੇ ਕਿਹਾ ਕਿ ਕਈ ਵਾਰ ਬੁਮਰਾਹ ਮਜ਼ਾਕ ਨੂੰ ਗੰਭੀਰਤਾ ਨਾਲ ਲੈ ਲੈਂਦਾ ਹੈ। ਮੈਂ ਤੇ ਇਸ਼ਾਂਤ ਅਜਿਹੇ ਕ੍ਰਿਕਟਰ ਹਾਂ ਜੋ ਘੰਟਿਆਂ ਤਕ ਮਜ਼ਾਕ ਕਰ ਸਕਦੇ ਹਨ। ਲੰਬੇ ਸਮੇਂ ਤੋਂ ਟੀਮ ਇੰਡੀਆ ਲਈ ਗੇਂਦਬਾਜ਼ੀ ਕਰਦੇ ਆਏ ਸ਼ੰਮੀ ਨੇ ਕਿਹਾ ਅਸੀਂ ਕੁਝ ਸਾਲਾਂ ਤੋਂ ਇਕ ਰਣਨੀਤੀ ’ਤੇ ਕੰਮ ਕਰ ਰਹੇ ਹਾਂ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਬੱਲੇਬਾਜ਼ਾਂ ਨੂੰ ਹਮਲਾਵਰ ਕ੍ਰਿਕਟ ਨਾ ਖੇਡਣ ਦਿੱਤੀ ਜਾਵੇ। ਜੇਕਰ ਇਕ ਗੇਂਦਬਾਜ਼ ਦਬਾਅ ਬਣਾਉਂਦਾ ਹੈ ਤਾਂ ਦੂਜਾ ਉਸ ਨੂੰ ਬਣਾਏ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਸ਼ੰਮੀ ਨੇ ਇਸ ਦੌਰਾਨ ਆਪਣੀ ਇਕ ਮੰਗ ਦਾ ਖ਼ੁਲਾਸਾ ਵੀ ਕੀਤਾ। ਉਨ੍ਹਾਂ ਕਿਹਾ- ਮੈਂ ਜਦੋਂ ਮੈਦਾਨ ’ਤੇ ਹੁੰਦਾ ਹਾਂ ਤਾਂ ਚਾਹੁੰਦਾ ਹਾਂ ਕਿ ਮਿਡ ਆਨ ’ਤੇ ਖੜ੍ਹਾ ਫ਼ੀਲਡਰ ਮੈਨੂੰ ਗੇਂਦ ਸਾਫ਼ ਕਰ ਕੇ ਸੌਂਪੇ। ਮੈਂ ਤਾਂ ਟੀਮ ਮੀਟਿੰਗ ’ਚ ਵੀ ਇਸ ਦੀ ਮੰਗ ਕਰਦਾ ਹਾਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh