ਮੋਦੀ ਦਾ ਸੱਦਾ ਮੇਰੇ ਲਈ ਮਾਣ ਵਾਲੀ ਗੱਲ : ਮੱਲੇਸ਼ਵਰੀ

09/20/2017 4:41:22 AM

ਨਵੀਂ ਦਿੱਲੀ— ਓਲੰਪਿਕ ਤਮਗਾ ਜੇਤੂ ਕਰਣਮ ਮੱਲੇਸ਼ਵਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵੱਛਤਾ ਮਿਸ਼ਨ ਨਾਲ ਜੁੜਨ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਸ਼੍ਰੀ ਮੋਦੀ ਤੋਂ ਇਸ ਮਿਸ਼ਨ ਨਾਲ ਜੁੜਨ ਦਾ ਸੱਦਾ ਮਿਲਣਾ, ਉਸ ਦੇ ਲਈ ਮਾਣ ਵਾਲੀ ਗੱਲ ਹੈ, ਜਿਸ ਨੂੰ ਉਹ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੀ। ਮੱਲੇਸ਼ਵਰੀ ਨੇ ਕਿਹਾ ਕਿ ਉਸ ਨੂੰ ਇਹ ਸੱਦਾ ਉਸ ਦੇ ਓਲੰਪਿਕ ਤਮਗਾ ਜਿੱਤਣ ਦੀ 17ਵੀਂ ਵਰ੍ਹੇਗੰਢ ਦੇ ਮੌਕੇ 'ਤੇ ਪ੍ਰਾਪਤ ਹੋਇਆ ਹੈ, ਜਿਹੜਾ ਉਸ ਦੇ ਲਈ ਕਿਸੇ ਬੇਸ਼ਕੀਮਤੀ ਤੋਹਫੇ ਤੋਂ ਘੱਟ ਨਹੀਂ ਹੈ।
ਆਪਣੇ ਸੰਦੇਸ਼ ਵਿਚ ਪ੍ਰਧਾਨ ਮੰਤਰੀ ਨੇ ਮੱਲੇਸ਼ਵਰੀ ਨੂੰ ਬੇਨਤੀ ਕਰਦਿਆਂ ਕਿਹਾ ਸੀ ਕਿ ਦੇਸ਼ ਦੀ ਪਹਿਲੀ ਮਹਿਲਾ ਓਲੰਪਿਕ ਤਮਗਾ ਜੇਤੂ ਹੋਣ ਦੇ ਨਾਲ ਹੀ ਉਨ੍ਹਾਂ ਨੇ ਵਿਸ਼ਵ ਪੱਧਰ 'ਤੇ ਜਿਹੜਾ ਆਪਣਾ ਅਕਸ ਬਣਾਇਆ ਹੈ, ਉਸ ਲਈ ਦੇਸ਼ ਨੂੰ ਉਨ੍ਹਾਂ 'ਤੇ ਮਾਣ ਹੈ। ਦੇਸ਼ ਦੀ ਨਾਰੀ ਸ਼ਕਤੀ ਦੀ ਪ੍ਰਤੀਕ ਹੋਣ ਦੇ ਨਾਤੇ ਇਕ ਮਹਿਲਾ ਦਾ ਸਿਹਤਮੰਦ ਹੋਣਾ ਤੇ ਸਾਫ-ਸਫਾਈ ਦੇਸ਼ ਲਈ ਕਿੰਨੀ ਅਹਿਮ ਹੁੰਦੀ ਹੈ, ਇਸ ਤੋਂ ਤੁਸੀਂ ਚੰਗੀ ਤਰ੍ਹਾਂ ਜਾਣੂ ਹੋ। ਉਨ੍ਹਾਂ ਨੂੰ ਭਰੋਸਾ ਹੈ ਕਿ ਇਸ ਮੁਹਿੰਮ ਵਿਚ ਤੁਹਾਡੀ ਹਿੱਸੇਦਾਰੀ ਭਾਰਤ ਵਾਸੀਆਂ ਨੂੰ ਇਸ ਮੁਹਿੰਮ ਪ੍ਰਤੀ ਉਤਸ਼ਾਹਿਤ ਕਰੇਗੀ।