WOW! ਜਦੋਂ ਮਿਤਾਲੀ ਦੀ ਤੁਲਨਾ ਹੋਈ ਤੇਂਦੁਲਕਰ ਨਾਲ ਤਾਂ ਗਾਵਸਕਰ ਨੇ ਦਿੱਤਾ ਇਹ ਵੱਡਾ ਬਿਆਨ

07/14/2017 6:09:14 PM

ਨਵੀਂ ਦਿੱਲੀ— ਮਿਤਾਲੀ ਰਾਜ ਨੇ ਮਹਿਲਾ ਵਿਸ਼ਵ ਕੱਪ 2017 ਵਿਚ ਆਸਟਰੇਲੀਆ ਦੇ ਖਿਲਾਫ ਇਕ ਵਿਸ਼ਵ ਰਿਕਾਰਡ ਆਪਣੇ ਨਾਂ ਕੀਤਾ ਹੈ। ਮਿਤਾਲੀ ਮਹਿਲਾ ਕ੍ਰਿਕਟ ਵਿਚ 6000 ਵਨਡੇ ਦੌੜਾਂ ਬਣਾਉਣ ਵਾਲੀ ਵਿਸ਼ਵ ਦੀ ਪਹਿਲੀ ਮਹਿਲਾ ਕ੍ਰਿਕਟਰ ਬਣ ਗਈ ਹੈ। ਮਿਤਾਲੀ ਦੇ ਇਸ ਰਿਕਾਰਡ ਦੇ ਬਾਅਦ ਉਨ੍ਹਾਂ ਦੀ ਕਾਫੀ ਸ਼ਲਾਘਾ ਹੋ ਰਹੀ ਹੈ। ਕਈ ਲੋਕਾਂ ਨੇ ਉਨ੍ਹਾਂ ਦੀ ਤੁਲਨਾ ਕ੍ਰਿਕਟ ਦੇ ਭਗਵਾਨ ਮੰਨੇ ਜਾਂਦੇ ਸਚਿਨ ਤੇਂਦੁਲਕਰ ਨਾਲ ਵੀ ਕੀਤੀ ਹੈ। ਹਾਲ ਹੀ 'ਚ ਭਾਰਤ ਦੇ ਸਾਬਕਾ ਧਾਕੜ ਬੱਲੇਬਾਜ਼ ਸੁਨੀਲ ਗਾਵਸਕਰ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। 

ਗਾਵਸਕਰ ਦਾ ਕਹਿਣਾ ਹੈ ਕਿ ਮਿਤਾਲੀ ਦੀ ਤੁਲਨਾ ਸਚਿਨ ਨਾਲ ਨਹੀਂ ਹੋਣੀ ਚਾਹੀਦੀ ਹੈ। ਗਾਵਸਕਰ ਨੇ ਕਿਹਾ, ''ਮਿਤਾਲੀ ਰਾਜ ਆਪਣੇ ਆਪ ਵਿਚ ਇਕ ਇਕ ਪ੍ਰੇਰਣਾ ਹੈ ਅਤੇ ਉਨ੍ਹਾਂ ਨੇ ਆਪਣੇ ਆਪ ਨੂੰ ਇਕ ਅਜਿਹੀ ਜਗ੍ਹਾ ਪਹੁੰਚਾਇਆ ਹੈ ਜਿਸ ਦਾ ਸਾਨੂੰ ਜਸ਼ਨ ਮਨਾਉਣਾ ਚਾਹੀਦਾ ਹੈ। ਮਿਤਾਲੀ ਨੇ ਆਪਣੇ ਕਰੀਅਰ ਵਿਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ ਅਤੇ ਉਨ੍ਹਾਂ ਨੇ ਖੁਦ ਨੂੰ ਇਸ ਕਾਬਲ ਬਣਾਇਆ ਹੈ ਕਿ ਉਨ੍ਹਾਂ ਦੀ ਤੁਲਨਾ ਕਿਸੇ ਪੁਰਸ਼ ਕ੍ਰਿਕਟਰ ਨਾਲ ਨਹੀਂ ਹੋਣੀ ਚਾਹੀਦੀ ਹੈ।''

ਜ਼ਿਕਰਯੋਗ ਹੈ ਕਿ ਮਿਤਾਲੀ ਨੇ 16 ਸਾਲ ਦੀ ਉਮਰ 'ਚ ਵਨਡੇ 'ਚ ਡੈਬਿਊ ਕੀਤਾ ਸੀ ਅਤੇ ਪਹਿਲੇ ਹੀ ਮੈਚ 'ਚ ਆਇਰਲੈਂਡ ਖਿਲਾਫ 114 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਮਿਤਾਲੀ ਨੇ ਅਜੇ ਤੱਕ ਭਾਰਤ ਦੇ ਲਈ 183 ਵਨਡੇ ਮੈਚ ਖੇਡੇ ਹਨ ਅਤੇ 6028 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਮਿਤਾਲੀ ਨੇ 10 ਟੈਸਟ (663 ਦੌੜਾਂ, 1 ਸੈਂਕੜਾ, 4 ਅਰਧ ਸੈਂਕੜੇ) ਅਤੇ 63 ਟੀ-20 (1708 ਦੌੜਾਂ, 10 ਅਰਧ ਸੈਂਕੜੇ) ਖੇਡੇ ਹਨ।

ਮੌਜੂਦਾ ਮਹਿਲਾ ਵਿਸ਼ਵ ਕੱਪ 'ਚ ਭਾਰਤੀ ਮਹਿਲਾ ਟੀਮ ਨੂੰ ਦੱਖਣੀ ਅਫਰੀਕਾ ਅਤੇ ਆਸਟਰੇਲੀਆ ਦੇ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਵਜ੍ਹਾ ਨਾਲ ਨਿਊਜ਼ੀਲੈਂਡ ਦੇ ਖਿਲਾਫ ਆਖਰੀ ਮੈਚ ਭਾਰਤੀ ਟੀਮ ਦੇ ਲਈ ਕਰੋ ਜਾਂ ਮਰੋ ਦਾ ਮਾਮਲਾ ਹੋਵੇਗਾ। ਜੇਕਰ ਇਹ ਮੈਚ ਰੱਦ ਹੋ ਜਾਂਦਾ ਹੈ ਜਾਂ ਭਾਰਤ ਨੇ ਮੈਚ ਜਿੱਤ ਲਿਆ ਤਾਂ ਉਹ ਸਿੱਧੇ ਸੈਮੀਫਾਈਨਲ ਵਿਚ ਪਹੁੰਚ ਜਾਵੇਗੀ ਅਤੇ ਜੇਕਰ ਨਿਊਜ਼ੀਲੈਂਡ ਇਹ ਮੈਚ ਜਿੱਤੇਗੀ ਤਾਂ ਭਾਰਤੀ ਟੀਮ ਵਿਸ਼ਵ ਕੱਪ ਤੋਂ ਬਾਹਰ ਹੋ ਜਾਵੇਗੀ।