ਪੱਤਰਕਾਰ ਦੇ ਟੁਕ-ਟੁਕ ਬੱਲੇਬਾਜ਼ੀ ਵਾਲੇ ਸਵਾਲ ''ਤੇ ਪਾਕਿ ਕੋਚ ਮਿਸਬਾਹ ਨੇ ਦਿੱਤਾ ਕਰਾਰਾ ਜਵਾਬ (Video)

09/26/2019 2:18:20 PM

ਸਪੋਰਟਸ ਡੈਸਕ : ਪਾਕਿਸਤਾਨ ਟੀਮ ਦੇ ਮੁੱਖ ਕੋਚ ਮਿਸਬਾਹ ਉਲ ਹੱਕ ਨੇ ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਇਕ ਪੱਤਰਕਾਰ ਨੇ ਉਸ ਤੋਂ ਪਾਕਿਸਤਾਨੀ ਬੱਲੇਬਾਜ਼ਾਂ ਦੇ ਖੇਡਣ ਦੇ ਤਰੀਕੇ 'ਤੇ ਸਵਾਲ ਪੁੱਛਿਆ ਅਤੇ ਮਿਸਬਾਹ ਦੇ ਬੱਲੇਬਾਜ਼ੀ ਕਰਨ ਦੇ ਤਰੀਕੇ 'ਤੇ ਵੀ ਸਵਾਲ ਚੁੱਕਿਆ। ਮਿਸਬਾਹ ਨੇ ਜੋ ਜਵਾਬ ਦਿੱਤਾ, ਉਸ ਤੋਂ ਪੱਤਰਕਾਰ ਦੀ ਬੋਲਤੀ ਬੰਦ ਹੋ ਗਈ। ਪੱਤਰਕਾਰ ਨੇ ਪਾਕਿਸਤਾਨ ਦੇ ਘਰੇਲੂ ਫਰਸਟ ਕਲਾਸ ਕ੍ਰਿਕਟ ਵਿਚ ਬੱਲੇਬਾਜ਼ੀ ਦੇ ਪ੍ਰਦਰਸ਼ਨ 'ਤੇ ਸਵਾਲ ਕੀਤਾ।

ਟੁਕ-ਟੁਕ ਜਾਂ ਹਾਰਡ ਹਿਟਿੰਗ
ਪੱਤਰਕਾਰ ਨੇ ਪ੍ਰੈਸ ਕਾਨਫਰੰਸ ਵਿਚ ਪੁੱਛਿਆ- ਗੇਂਦਬਾਜ਼ਾਂ 'ਤੇ ਕੰਮ ਹੋਇਆ ਹੈ ਪਰ ਕੌਮਾਂਤਰੀ ਬੱਲੇਬਾਜ਼ ਜੋ ਹਨ, ਜਿਵੇਂ ਇਮਾਮ ਉਲ ਹੱਕ, ਆਬਿਦ ਅਲੀ ਨੇ ਟੁਕ ਟੁਕ ਜ਼ਿਆਦਾ ਕੀਤੀ ਹੈ ਅਤੇ ਹਾਰਡ ਹਿਟਿੰਗ ਘੱਟ ਕੀਤਾ ਹੈ। ਕਿਸੇ ਨੇ 235 ਗੇਂਦਾਂ ਵਿਚ ਸੈਂਕੜਾ ਲਗਾਇਆ ਤਾਂ ਕਿਸੇ ਨੇ ਇਸ ਤੋਂ ਵੱਧ ਗੇਂਦਾਂ ਖੇਡੀਆਂ। ਜਦੋਂ ਤੁਸੀਂ ਬੱਲੇਬਾਜ਼ੀ ਕਰਦੇ ਸੀ ਤਾਂ ਇਹ ਗੱਲ ਲੋਕਾਂ ਦੇ ਦਿਲਾਂ 'ਚ ਘਰ ਕਰ ਗਈ ਸੀ ਕਿ ਤੁਸੀਂ ਜ਼ਿਆਦਾ ਟੁਕ ਟੁਕ ਕਰਦੇ ਹੋ ਅਤੇ ਹਾਰਡ ਹਿਟਿੰਗ ਘੱਟ ਕਰਦੇ ਹੋ। ਤਾਂ ਕਿ ਤੁਸੀਂ ਮੁੱਖ ਕੋਚ ਅਤੇ ਬੱਲੇਬਾਜ਼ ਹੋਣ ਦੇ ਨਾਤੇ ਬੱਲੇਬਾਜ਼ਾਂ ਨੂੰ ਟੁਕ ਟੁਕ ਕਰਨ ਦੀ ਸਲਾਹ ਦੇਵੋਗੇ ਜਾਂ ਹਾਰਡ ਹਿਟਿੰਗ ਲਈ ਕਹੋਗੇ।

ਟੁਕ ਟੁਕ 'ਤੇ ਜ਼ਿਆਦਾ ਜ਼ੋਰ
ਮਿਸਬਾਹ ਨੇ ਪਹਿਲਾਂ ਤਾਂ ਆਰਾਮ ਨਾਲ ਸਵਾਲ ਸੁਣਿਆ ਅਤੇ ਫਿਰ ਬਹੁਤ ਹੀ ਸ਼ਾਨਦਾਰ ਅੰਦਾਜ਼ 'ਚ ਜਵਾਬ ਦਿੰਦਿਆਂ ਕਿਹਾ- ਮੇਰੇ ਖਿਆਲ ਨਾਲ ਸਵਾਲ ਵਿਚ ਟੁਕ ਟੁਕ 'ਤੇ ਜ਼ਿਆਦਾ ਜ਼ੋਰ ਦਿੱਤਾ ਗਿਆ ਹੈ। ਇਹ ਕਹਿੰਦੇ ਹੀ ਸਭ ਹੱਸਣ ਲੱਗੇ। ਕੁਝ ਦੇਰ ਬਾਅਦ ਮਿਸਬਾਹ ਨੇ ਕਿਹਾ- ਲਗਦਾ ਹੈ ਅੱਜ ਗੱਡੀ ਨਹੀਂ ਮਿਲੀ। ਇਸ 'ਤੇ ਇਕ ਵਾਰ ਫਿਰ ਤੋਂ ਸਭ ਲੋਕ ਹੱਸਣ ਲੱਗੇ। ਇਸ ਤੋਂ ਬਾਅਦ ਉਸ ਨੇ ਕਿਹਾ ਕਿ ਜਾਂ ਫਿਰ ਕਿਸੇ ਨੇ ਸਿਖਾ ਕੇ ਭੇਜਿਆ ਹੈ ਕਿ ਕੋਚ ਨੂੰ ਗੁੱਸਾ ਦਿਲਾਉਣਾ ਹੈ। ਇਹ ਸੁਣ ਕੇ ਸਾਰੇ ਪੱਤਰਕਾਰ ਹੱਸਣ ਲੱਗੇ ਅਤੇ ਮਿਸਬਾਹ ਵੀ ਆਪਣਾ ਹਾਸਾ ਨਹੀਂ ਰੋਕ ਸਕੇ।