ਪਾਕਿ ਕ੍ਰਿਕਟ ਨੂੰ ਰਾਤੋ-ਰਾਤ ਸੁਧਾਰਨ ਲਈ ਮੇਰੇ ਕੋਲ ਕੋਈ ਜਾਦੂ ਦੀ ਸੋਟੀ ਨਹੀਂ : ਮਿਸਬਾਹ

12/09/2019 4:03:26 PM

ਸਪੋਰਟਸ ਡੈਸਕ— ਸਾਬਕਾ ਪਾਕਿਸਤਾਨ ਕ੍ਰਿਕਟਰ ਅਤੇ ਟੀਮ ਦੇ ਮੁੱਖ ਕੋਚ ਅਤੇ ਚੋਣਕਰਤਾ ਮਿਸਬਾਹ ਉਲ ਹੱਕ ਨੇ ਲਾਹੌਰ 'ਚ ਪ੍ਰੈੱਸ ਕਾਨਫਰੰਸ 'ਚ ਪਾਕਿਸਤਾਨ ਦੇ ਹਾਲ ਦੇ ਹੀ ਪ੍ਰਦਰਸ਼ਨ ਦੇ ਬਾਰੇ ਪੁੱਛੇ ਗਏ ਸਵਾਲਾਂ 'ਤੇ ਆਲੋਚਕਾਂ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਕੋਲ ਟੀਮ ਦਾ ਭਵਿੱਖ ਰਾਤੋ-ਰਾਤ ਬਦਲਣ ਲਈ ਕੋਈ ਜਾਦੂ ਦੀ ਸੋਟੀ ਨਹੀਂ ਹੈ।

ਖਿਡਾਰੀਆਂ ਨੂੰ ਚੰਗਾ ਪ੍ਰਦਰਸ਼ਨ ਕਰਨ ਲਈ ਸਮਾਂ ਦੇਣਾ ਹੋਵੇਗਾ ਅਤੇ ਇਕ ਪ੍ਰਕਿਰਿਆ ਦਾ ਸਾਹਮਣਾ ਕਰਨਾ ਹੋਵੇਗਾ। ਪਰ ਜੇਕਰ ਉਹ ਕੁਝ ਸਮੇਂ 'ਚ ਟੀਮ ਚੰਗੇ ਨਤੀਜੇ ਨਹੀਂ ਦੇ ਸਕੀ ਤਾਂ ਉਹ ਅਹੁਦਾ ਛੱਡ ਦੇਣਗੇ। ਉਨ੍ਹਾਂ ਕਿਹਾ ਕਿ ਮੈਂ ਇਕ ਵੱਡੇ ਅਹੁਦੇ 'ਤੇ ਬੈਠ ਕੇ ਪਾਕਿਸਤਾਨ ਕ੍ਰਿਕਟ ਦੀ ਬਰਬਾਦੀ ਦਾ ਤਮਾਸ਼ਾ ਨਹੀਂ ਦੇਖਣਾ ਚਾਹੁੰਦਾ ਹਾਂ।  ਉਨ੍ਹਾਂ ਕਿਹਾ ਕਿ ਮੇਰੇ ਇਰਾਦੇ ਨੇਕ ਹਨ ਅਤੇ ਮੈਂ ਟੀਮ ਨੂੰ ਬੁਲੰਦੀਆਂ ਤਕ ਲੈ ਜਾਣਾ ਚਾਹੁੰਦਾ ਹਾਂ। ਉਨ੍ਹਾਂ ਅੱਗੇ ਕਿਹਾ ਕਿ ਮੈਂ ਦੂਜੇ ਚੋਣਕਰਤਾਵਾਂ ਅਤੇ ਸੂਬਾਈ ਟੀਮਾਂ ਦੇ ਮੁੱਖ ਕੋਚਾਂ ਨਾਲ ਗੱਲ ਕਰਕੇ ਹੀ ਕੋਈ ਫੈਸਲਾ ਕਰਾਂਗਾ। ਮੇਰਾ 'ਵਨ ਮੈਨ ਸ਼ੋਅ' 'ਤੇ ਭਰੋਸਾ ਨਹੀਂ ਹੈ।    

Tarsem Singh

This news is Content Editor Tarsem Singh