ਮੱਧਕ੍ਰਮ ਦੇ ਬੱਲੇਬਾਜ਼ਾਂ ਨੂੰ ਕਿਸੇ ਵੀ ਸਥਾਨ ''ਤੇ ਖਿਡਾਇਆ ਜਾ ਸਕਦੈ : ਕੋਹਲੀ

08/20/2017 1:00:21 AM

ਦਾਂਬੁਲਾ— ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸ਼ਨੀਵਾਰ ਨੂੰ ਕਿਹਾ ਕਿ ਟੀਮ ਦੇ ਮੱਧਕ੍ਰਮ 'ਚ ਬੱਲੇਬਾਜ਼ਾਂ ਵਿਚਕਾਰ ਸਿਹਤਮੰਦੀ ਮੁਕਾਬਲੇਬਾਜ਼ੀ ਹੈ ਅਤੇ ਕਿਸੇ ਵੀ ਖਿਡਾਰੀ ਨੂੰ ਕਿਸੇ ਵੀ ਕ੍ਰਮ 'ਤੇ ਖਿਡਾਇਆ ਜਾ ਸਕਦਾ ਹੈ। ਵਿਰਾਟ ਨੇ ਸ਼੍ਰੀਲੰਕਾ ਖਿਲਾਫ ਐਤਵਾਰ ਨੂੰ ਹੋਣ ਵਾਲੇ ਪਹਿਲੇ ਵਨਡੇ ਦੀ ਮੇਜਬਾਨੀ 'ਤੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਟੀਮ 'ਚ ਬੱਲੇਬਾਜ਼ੀ ਦੇ ਮੱਧਕ੍ਰਮ 'ਚ ਸਿਹਤਮੰਦ ਮੁਕਾਬਲਾ ਹੈ ਜੋ ਟੀਮ ਦੇ ਲਿਹਾਜ਼ ਨਾਲ ਇਕ ਚੰਗਾ ਸੰਕੇਤ ਹੈ।
ਮੈਂ ਫਿਲਹਾਲ ਇਹ ਤਾਂ ਨਹੀਂ ਕਹਿ ਸਕਦਾ ਕਿ ਕੌਣ ਕਿਸ ਕ੍ਰਮ 'ਤੇ ਖੇਡੇਗਾ ਪਰ ਹਰ ਕਿਸੇ ਨੂੰ ਕਿਸੇ ਵੀ ਸਥਾਨ 'ਤੇ ਖੇਡਣ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ। ਕਪਤਾਨ ਨੇ ਓਪਨਰ ਲੋਕੇਸ਼ ਰਾਹੁਲ ਅਤੇ ਟੀਮ 'ਚ ਵਾਪਸੀ ਕਰਨ ਵਾਲੇ ਮਨੀਸ਼ ਪਾਂਡੇ ਦੀ ਬੱਲੇਬਾਜ਼ੀ ਕ੍ਰਮ ਨੂੰ ਲੈ ਕੇ ਪੁੱਛੇ ਜਾਣ 'ਤੇ ਕਿਹਾ ਕਿ ਸ਼ਿਖਰ ਧਵਨ ਨੇ ਓਪਨੀਗ 'ਚ ਸ਼ਾਨਦਾਰ ਵਾਪਸੀ ਕੀਤੀ ਅਤੇ ਟੈਸਟ ਸੀਰੀਜ਼ 'ਚ ਉਸ ਨੇ 2 ਮੈਚਾਂ 'ਚ ਜੇਤੂ ਸੈਂਕੜੇ ਵੀ ਬਣਾਏ ਸੀ।
ਰੋਹਿਤ ਸ਼ਰਮਾ ਨੇ ਵਨਡੇ 'ਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਸ਼ਿਖਰ - ਰੋਹਿਤ ਦੀ ਜੋੜੀ ਬਹੁਤ ਵਧੀਆ ਹੈ। ਟੀਮ 'ਚ ਤੀਸਰੇ ਓਪਨਰ ਦੇ ਰੂਪ 'ਚ ਅਜਿੰਕਿਆ ਰਹਾਣੇ ਵੀ ਹੈ। ਵਿਰਾਟ ਨੇ ਕਿਹਾ ਕਿ ਰਾਹੁਲ ਧਮਾਕੇਦਾਰ ਬੱਲੇਬਾਜ਼ ਹੈ ਅਤੇ ਸੱਟ ਲੱਗਣ ਤੋਂ ਪਹਿਲੇ ਉਸ ਦਾ ਪ੍ਰਦਰਸ਼ਨ ਵਧੀਆ ਰਿਹਾ ਸੀ। ਰਾਹੁਲ ਮੱਧਕ੍ਰਮ 'ਚ ਖੇਡੇਗਾ। ਮਨੀਸ਼ ਨੇ ਵੀ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਉਹ ਸੁਪਰਹਿੱਟ ਖਿਡਾਰੀ ਹੈ। ਉਸ ਨੇ ਆਸਟਰੇਲੀਆ 'ਚ ਸੈਂਕੜਾ ਲਗਾਇਆ ਸੀ। ਅਸੀਂ ਉਸਦਾ ਮਜਬੂਤੀ ਦੇ ਨਾਲ ਸਹਿਯੋਗ ਦਵਾਂਗੇ। ਇਹ ਦੇਖਕੇ ਲੱਗਦਾ ਹੈ ਕਿ ਟੀਮ 'ਚ ਸਿਹਤਮੰਦ ਮੁਕਾਬਲਾ ਹੈ ਅਤੇ ਹਰ ਕੋਈ ਆਪਣਾ ਸਰਵਸ੍ਰੇਸ਼ਠ ਕਰਨ ਲਈ ਉਤਸਕ ਹੈ। ਕੋਈ ਕਿਸੇ ਵੀ ਕ੍ਰਮ 'ਤੇ ਜਾ ਸਕਦਾ ਹੈ।