ਆਸਟ੍ਰੇਲੀਆ ''ਚ ਵਿਰਾਟ ਕੋਹਲੀ ਨੂੰ ਹੋਵੇਗੀ ਇਸ ਖਿਡਾਰੀ ਦੀ ਕਮੀ ਮਹਿਸੂਸ:ਮਾਈਕਲ ਹਸੀ

11/17/2018 11:32:50 AM

ਨਵੀਂ ਦਿੱਲੀ— ਆਸਟ੍ਰੇਲੀਆ ਦੇ ਸਾਬਕਾ ਬੱਲੇਬਾਜ਼ ਮਾਈਕਲ ਹਸੀ ਦਾ ਮੰਨਣਾ ਹੈ ਕਿ ਭਾਰਤ ਨੂੰ ਆਸਟ੍ਰੇਲੀਆ ਖਿਲਾਫ ਆਗਾਮੀ ਟੈਸਟ ਸੀਰੀਜ਼ 'ਚ ਹਾਰਦਿਕ ਪੰਡਯਾ ਦੀ ਕਮੀ ਮਹਿਸੂਸ ਹੋਵੇਗੀ। ਟੈਸਟ ਸੀਰੀਜ਼ 6 ਦਸੰਬਰ ਨੂੰ ਏਲੀਲੇਡ 'ਚ ਸ਼ੁਰੂ ਹੋਵੇਗੀ। ਪੰਡਯਾ ਨੂੰ ਸਤੰਬਰ 'ਚ ਏਸ਼ੀਆ ਕੱਪ ਦੌਰਾਨ ਕਮਰ ਦੇ ਹੇਠਲੇ ਹਿੱਸੇ 'ਚ ਲੱਟ ਲੱਗੀ ਸੀ। ਹਸੀ ਨੇ ਪ੍ਰੈੱਸ ਟਰੱਸਟ ਨੂੰ ਦਿੱਤੇ ਇੰਟਰਵਿਊ 'ਚ ਕਿਹਾ,' ਹਾਰਦਿਕ ਕਾਫੀ ਪ੍ਰਤੀਭਾਸ਼ਾਲੀ ਹਨ ਅਤੇ ਮੈਨੂੰ ਯਕੀਨ ਹੈ ਕਿ ਆਸਟ੍ਰੇਲੀਆਈ ਹਾਲਾਤ 'ਚ ਉਹ ਬਿਹਤਰੀਨ ਪ੍ਰਦਰਸ਼ਨ ਕਰਦਾ ਹੈ। ਉਸਦੇ ਖੇਡ ਨਾਲ ਟੀਮ ਨੂੰ ਸੰਤੁਲਨ ਮਿਲਦਾ ਹੈ। ਉਨ੍ਹਾਂ ਦੀ ਕਮੀ ਭਾਰਤ ਨੂੰ ਜ਼ਰੂਰ ਖਡੇਗੀ।'

ਬਿਹਤਰੀਨ ਖਿਡਾਰੀਆਂ ਦੇ ਬਿਨਾਂ ਉਤਰ ਰਹੀ ਆਸਟ੍ਰੇਲੀਆ ਖਿਲਾਫ ਭਾਰਤ ਕੋਲ ਸੀਰੀਜ਼ ਜਿੱਤਣ ਦਾ ਮੌਕਾ ਹੈ ਪਰ ' ਮਿਸਟਰ ਕ੍ਰਿਕਟ' ਨੂੰ ਯਕੀਨ ਹੈ ਕਿ ਮੇਜ਼ਬਾਨ ਟੀਮ ਦਾ ਅਨੁਭਵੀ ਗੇਂਦਬਾਜ਼ੀ ਹਮਲਾਵਰ ਭਾਰਤੀ ਨੌਜਵਾਨ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰੇਗਾ। ਉਨ੍ਹਾਂ ਕਿਹਾ,' ਭਾਰਤ ਕੋਲ ਚੰਗਾ ਮੌਕਾ ਹੈ ਕਿਉਂਕਿ ਇਹ ਬਿਹਤਰੀਨ ਟੀਮ ਹੈ ਅਤੇ ਭਾਰਤ ਕੋਲ ਕੁਝ ਬਹੁਤ ਚੰਗੇ ਤੇਜ਼ ਗੇਂਦਬਾਜ਼ ਹੈ। ਆਸਟ੍ਰੇਲੀਆ ਦਾ ਗੇਂਦਬਾਜ਼ੀ ਹਮਲਾਵਰ ਵੀ ਉਮਦਾ ਹੈ ਅਤੇ ਭਾਰਤ ਦੇ ਨੌਜਵਾਨ ਬੱਲੇਬਾਜ਼ਾਂ ਨੂੰ ਚੁਣੌਤੀ ਦੇਵੇਗਾ। ਆਸਟ੍ਰੇਲੀਆ ਨੂੰ ਉਸਦੀ ਧਰਤੀ 'ਤੇ ਹਰਾਉਣਾ ਮੁਸ਼ਕਲ ਹੈ।'

ਆਸਟ੍ਰੇਲੀਆ ਲਈ ਸਭ ਤੋਂ ਵੱਡੀ ਚੁਣੌਤੀ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਬੱਲੇ 'ਤੇ ਅੰਕੁਸ਼ ਲਗਾਉਣ ਦੀ ਹੋਵੇਗੀ ਅਤੇ ਹਸੀ ਨੇ ਕਿਹਾ ਕਿ ਮੇਜ਼ਬਾਨ ਗੇਂਦਬਾਜ਼ਾਂ ਨੂੰ ਭਾਰਤੀ ਕਪਤਾਨ ਦੇ ਸਾਹਮਣੇ ਨਿਯੰਤਰਨ ਬਣਾਉਣਾ ਹੋਵੇਗਾ। ਉਨ੍ਹਾਂ ਨੂੰ ਕਿਹਾ,' ਆਸਟ੍ਰੇਲੀਆ ਟੀਮ ਕੋਹਲੀ ਖਿਲਾਫ ਤਿਆਰੀ ਨਾਲ ਉਤਰੇਗੀ ਪਰ ਉਸ 'ਤੇ ਅਮਲ ਕਰਨਾ ਹੋਵੇਗਾ। ਆਸਟ੍ਰੇਲੀਆਈ ਗੇਂਦਬਾਜ਼ਾਂ ਨੂੰ ਕੋਹਲੀ ਵਰਗੇ ਵਿਸ਼ਵ ਪੱਧਰੀ ਖਿਡਾਰੀ ਸਾਹਮਣੇ ਲੰਮੇ ਸਮੇਂ ਤੱਕ ਸੰਯਮ ਵਰਤਣਾ ਹੋਵੇਗਾ। ' ਗੇਂਦ ਨਾਲ ਛੇੜਖਾਨੀ ਵਿਵਾਦ ਹੁਣ ਬੀਤੀ ਗੱਲ ਹੋ ਗਈ ਹੈ ਅਤੇ ਹਸੀ ਨੇ ਕਿਹਾ ਕਿ ਮੌਜੂਦਾ ਟੀਮ ਚੰਗਾ ਪ੍ਰਦਰਸ਼ਨ ਕਰਨ ਦੇ ਸਮਰਥ ਹੈ ਹਾਲਾਂਕਿ ਕਿ ਸਟੀਵ ਸਮਿਥ ਅਤੇ ਡਵਿਡ ਵਾਰਨਰ ਦੀ ਕਮੀ ਮਹਿਸੂਸ ਹੋਵੇਗੀ।

suman saroa

This news is Content Editor suman saroa